ਤਾਜਾ ਖਬਰਾਂ
ਬਾਘਾਪੁਰਾਣਾ : ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 260 ਗ੍ਰਾਮ ਹੈਰੋਇਨ ਅਤੇ 12,000 ਰੁਪਏ ਨਕਦ ਬਰਾਮਦ ਕੀਤੇ ਗਏ ਹਨ। 21 ਮਈ 2025 ਨੂੰ ਥਾਣਾ ਬਾਘਾਪੁਰਾਣਾ ਦੀ ਅਗਵਾਈ ਹੇਠ ਚੈੱਕਿੰਗ ਮੁਹਿੰਮ ਚਲ ਰਹੀ ਸੀ।
ਇਸ ਦੌਰਾਨ ਮੁਖਬਿਰ ਦੀ ਸੂਚਨਾ 'ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਗਿਰਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਲਖਵੀਰ ਸਿੰਘ ਨਿਵਾਸੀ ਸਮਾਧ ਭਾਈ, ਜ਼ਿਲ੍ਹਾ ਮੋਗਾ ਅਤੇ ਜਸਪਰੀਤ ਸਿੰਘ ਉਰਫ਼ ਜੱਸਾ ਪੁੱਤਰ ਗੋਬਿੰਦ ਸਿੰਘ ਨਿਵਾਸੀ ਮੋਗਲੂ ਪੱਟੀ ਬਾਘਾਪੁਰਾਣਾ ਵਜੋਂ ਹੋਈ।
ਪੁਲਿਸ ਨੇ ਦੱਸਿਆ ਕਿ ਦੋਵੇਂ ਨਸ਼ਾ ਵੇਚਣ ਦੀ ਕਾਰਵਾਈ ਕਰ ਰਹੇ ਸਨ। ਉਨ੍ਹਾਂ ਕੋਲੋਂ ਇੱਕ ਕਾਲਾ ਬੈਗ ਬਰਾਮਦ ਹੋਇਆ ਜਿਸ 'ਚ 260 ਗ੍ਰਾਮ ਹੈਰੋਇਨ ਅਤੇ 12,000 ਰੁਪਏ ਨਕਦ ਮਿਲੇ। ਦੋਵੇਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਮਾਮਲੇ ਦਰਜ ਹਨ।ਪੁਲਿਸ ਵਲੋਂ NDPS ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਜਾਂਚ ਜਾਰੀ ਕਰ ਦਿੱਤੀ ਗਈ ਹੈ।
Get all latest content delivered to your email a few times a month.