ਤਾਜਾ ਖਬਰਾਂ
ਚੰਡੀਗੜ੍ਹ :- ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਸਿਵਿਲ ਸਕੱਤਰੇਤ ਚ 2 ਪਾਵਰਫੁੱਲ ਵੱਡੇ IAS ਅਧਿਕਾਰੀਆਂ ਦੀ ਚੱਲ ਰਹੀ ਅੰਦਰੂਨੀ ਜੰਗ ਕਾਰਨ ਜਿੱਥੇ ਛੋਟੇ ਅਧਿਕਾਰੀ ਬੜਾ ਬਚਾ ਬਚਾ ਕੇ ਆਪਣੇ ਦਫਤਰੀ ਕੰਮ ਕਰਦੇ ਹਨ ਕਿਉਂਕਿ ਉਹਨਾਂ ਨੂੰ ਡਰ ਹੈ ਕਿਤੇ ਦੋ ਮਹਾਰਥੀਆਂ ਦੀ ਲੜਾਈ ਦਾ ਸੇਕ ਉਹਨਾਂ ਵੱਲ ਨੂੰ ਆ ਜਾਵੇ । ਉਥੇ ਹੀ ਅੰਦਰੂਨੀ ਖਿੱਚੋਤਾਣ ਕਾਰਨ ਤੇ ਇੱਕ ਦੂਜੇ ਨੂੰ ਥੱਲੇ ਲਾਉਣ ਦੀ ਜਿੱਦ ਕਾਰਨ ਪੰਜਾਬ ਸਰਕਾਰ ਦੇ ਕੰਮਾਂ ਚ ਵੀ ਖੜੋਤ ਆ ਰਹੀ। ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਡਰੀਮ ਪ੍ਰੋਜੈਕਟ ਜਿਹੜਾ ਕਿ ਮਈ ਮਹੀਨੇ ਦੇ ਪਹਿਲੇ ਹਫਤੇ ਮੋਹਾਲੀ ਵਿਖੇ ਲਾਂਚ ਕਰਨਾ ਸੀ , ਅਜੇ ਤੱਕ ਉਸ ਪ੍ਰੋਜੈਕਟ ਨੂੰ ਬਰੇਕਾਂ ਬਰਕਰਾਰ ਹਨ!
ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਪਿਛਲੀਆਂ ਲੰਘੀਆਂ ਦੋ ਤਿੰਨ ਸਰਕਾਰਾਂ ਦੇ ਕਾਰਜਕਾਲ ਸਮੇਂ ਸਿਵਿਲ ਸਕਤਰੇਤ ਵਿੱਚ ਛੇਵੀਂ ਮੰਜ਼ਿਲ ਤੇ ਦੂਜੀ ਮੰਜ਼ਿਲ ਚ ਸਥਿਤ ਵੱਡੇ ਅਹੁਦਿਆਂ ਤੇ ਬੈਠੇ 2 IAS ਅਧਿਕਾਰੀਆਂ ਚ ਫਾਈਲਾਂ ਨੂੰ ਲੈ ਕੇ ਅੰਦਰੂਨੀ ਜੰਗ ਰਹਿੰਦੀ ਸੀ, ਪਰ ਇਸ ਵਾਰ 2 ਮੰਜ਼ਿਲ ਤੇ ਬੈਠਣ ਵਾਲਾ ਪ੍ਰਮੁੱਖ ਅਧਿਕਾਰੀ ਇਸ ਜੰਗ ਵਿੱਚ ਸ਼ਾਮਿਲ ਨਹੀਂ ।
ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਪਿਛਲੇ ਹਫਤੇ ਉਪਰੋਕਤ ਕਹਾਣੀ ਦੇ ਪਾਤਰ IAS ਅਧਿਕਾਰੀ ਵੱਲੋਂ ਪੰਜਾਬ ਦੇ ਮੌਜੂਦਾ ਤੌਰ ਤੇ ਮੁਖ ਅਹੁਦਿਆਂ ਤੇ ਤਾਇਨਾਤ ਬਹੁਤ ਸਾਰੇ ਆਪਣੇ ਜੂਨੀਅਰ ਅਧਿਕਾਰੀਆਂ ਨੂੰ ਖਾਣੇ ਤੇ ਵੀ ਬੁਲਾਇਆ ਸੀ ਤੇ ਉਹਨਾਂ ਦੇ ਕੰਮਾਂ ਦੀ ਤਰੀਫ ਵੀ ਕੀਤੀ ਗਈ ਸੀ ,ਪਰ ਇਸ ਖਾਣੇ ਚ ਇਸੇ ਕਹਾਣੀ ਦੂਜੇ ਪਾਤਰ IAS ਅਧਿਕਾਰੀ ਨਹੀਂ ਪਹੁੰਚੇ । ਪਰ ਸਾਬ੍ਹ ਨੂੰ ਗੁੱਸਾ ਵੀ ਸੀ ਤੇ ਉਸਨੇ ਆਪਣਾ ਗੁੱਸਾ ਆਪਣੇ ਜੂਨੀਅਰ ਅਧਿਕਾਰੀਆਂ ਨੂੰ ਇਹ ਕਹਿ ਕੇ ਕੱਢਿਆ ਕਿ ਤੁਸੀਂ ਜ਼ਿਆਦਾ ਦੂਜੇ ਅਫਸਰ ਨਾਲ ਰੋਜਾਨਾ ਵਾਰ-ਵਾਰ ਵਰਚੁਅਲ ਮੀਟਿੰਗਾਂ ਕਰਦੇ ਰਹਿੰਦੇ ਹੋ, ਇਸ ਲਈ ਮੈਂ ਚਿੱਠੀ ਕੱਢਾਂਗਾ ਤੁਸੀਂ ਮੈਥੋਂ ਬਿਨਾਂ ਹੋਰ ਨੂੰ ਜਿਆਦਾ ਟਾਈਮ ਦੇ ਰਹੇ ਹੋ ।
ਭਾਵੇਂ ਕਿ ਇਹ ਦੋਵੇਂ ਵੱਡੇ ਪਾਵਰਫ਼ੁਲ IAS ਅਧਿਕਾਰੀਆਂ ਦੀ ਚੱਲ ਰਹੀ ਅੰਦਰੂਨੀ ਜੰਗ ਲੁਕੀ ਛਿਪੀ ਨਹੀਂ, ਸਗੋਂ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਜੰਗ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਕੀ ਰੁੱਖ ਅਖਤਿਆਰ ਕਰਦੇ ਹਨ।
Get all latest content delivered to your email a few times a month.