ਤਾਜਾ ਖਬਰਾਂ
ਅਟਾਰੀ- 12 ਦਿਨਾਂ ਬਾਅਦ ਅੱਜ ਅਟਾਰੀ-ਵਾਹਗਾ ਬਾਰਡਰ ਰੀਟਰੀਟ ਸੈਰੇਮਨੀ ਹੋ ਰਹੀ ਹੈ। ਸਮਾਗਮ ਨੂੰ ਦੇਖਣ ਲਈ ਬਹੁਤ ਘੱਟ ਲੋਕ ਆਏ ਹਨ। ਇਸ ਦੌਰਾਨ ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਏ। ਜਦਕਿ ਪਾਕਿਸਤਾਨ ਵਾਲੇ ਪਾਸੇ ਗੈਲਰੀ ਖਾਲੀ ਹੈ। ਦੱਸ ਦੇਈਏ ਅਪਰੇਸ਼ਨ ਸਿੰਦੂਰ ਤੋਂ ਬਾਅਦ 7 ਮਈ ਨੂੰ ਵਾਪਸੀ ਦੀ ਰਸਮ ਨੂੰ ਰੱਦ ਕਰ ਦਿੱਤਾ ਗਿਆ ਸੀ।ਬੀਐਸਐਫ ਦੇ ਸੂਤਰਾਂ ਅਨੁਸਾਰ ਸਮਾਗਮ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਇਸ ਦੌਰਾਨ ਗੇਟ ਨਹੀਂ ਖੋਲ੍ਹੇ ਜਾਣਗੇ। ਭਾਰਤ ਅਤੇ ਪਾਕਿਸਤਾਨ ਦੇ ਸੈਨਿਕ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਉਣਗੇ। ਦੋਵੇਂ ਪਾਸਿਆਂ ਦੇ ਸਿਪਾਹੀ ਬੰਦ ਗੇਟਾਂ ਦੇ ਪਾਰ ਖੜ੍ਹੇ ਹੋ ਕੇ ਹੀ ਆਪੋ-ਆਪਣੇ ਮੁਲਕਾਂ ਦੇ ਝੰਡੇ ਨੀਵੇਂ ਕਰਨਗੇ।
ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਰਨ 7 ਮਈ ਨੂੰ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਬੀਐਸਐਫ ਨੇ ਉਸ ਸਮੇਂ ਇਸ ਬਾਰੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਸੀ ਪਰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਸੀ।
ਦੇਖੋ ਤਸਵੀਰਾਂ.......
Get all latest content delivered to your email a few times a month.