ਤਾਜਾ ਖਬਰਾਂ
ਜਲਾਲਪੁਰ - 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 'ਨਸ਼ਾ ਮੁਕਤੀ ਯਾਤਰਾ' ਦੀ ਸ਼ੁਰੂਆਤ ਕਰਨ ਮੌਕੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਟਾਂਡਾ ਦੇ ਪਿੰਡ ਜਲਾਲਪੁਰ ਦੇ ਸਚਿਨ ਪੈਲੇਸ ਵਿਖੇ ਪਹੁੰਚੇ ਅਤੇ ਨਸ਼ੇ ਵਿਰੁੱਧ ਜੰਗ ਦੀ ਸ਼ੁਰੂ ਕੀਤੀ ਗਈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਪਿੰਡ ਜਲਾਲਪੁਰ ਵਿਖੇ 'ਨਸ਼ਾ ਮੁਕਤੀ ਯਾਤਰਾ' ਮੁਹਿੰਮ ਦੀ ਆਗਾਜ਼ ਕੀਤੀ ਹੈ।ਇਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਦੇ ਇਨਕਲਾਬੀ ਲੋਕਾਂ ਨੇ ਆਪ ਮੁਹਾਰੇ ਬੀੜਾ ਚੁੱਕ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕੀਤਾ, ਇਸ ਲਈ ਸਾਰਾ ਪਿੰਡ ਵਧਾਈ ਦਾ ਪਾਤਰ ਹੈ। ਅਸੀਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ 'ਚੋਂ ਨਸ਼ੇ ਦੀਆਂ ਜੜ੍ਹਾ ਪੁੱਟ ਕੇ ਪੰਜਾਬ ਨੂੰ ਮੁੜ ਤੋਂ ਕਬੱਡੀਆਂ, ਕੁਸ਼ਤੀਆਂ ਤੇ ਗਿੱਧੇ-ਭੰਗੜੇ ਵਾਲਾ ਰੰਗਲਾ ਪੰਜਾਬ ਬਣਾਵਾਂਗੇ।
ਉਨ੍ਹਾਂ ਅੱਗੇ ਕਿਹਾ ਕਿ ਪਿੰਡ ਜਲਾਲਪੁਰ ਦੇ ਲੋਕਾਂ ਨੇ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਚ ਆਪਣਾ ਯੋਗਦਾਨ ਪਾਇਆ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਜੋ ਪੰਜਾਬ ਦੇ ਪਿੰਡ ਨਸ਼ਾ ਮੁਕਤੀ ਲਹਿਰ 'ਚ ਹਿੱਸਾ ਪਾ ਕੇ ਪਿੰਡ ਨੂੰ ਨਸ਼ਾ ਮੁਕਤ ਘੋਸ਼ਿਤ ਕਰਨਗੇ, ਉਨ੍ਹਾਂ ਲਈ ਸਾਡੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ। ਨਸ਼ਾ ਮੁਕਤ ਪਿੰਡਾਂ ਦੇ ਵਿਕਾਸ ਦੇ ਕੰਮਾਂ ਲਈ ਸਪੈਸ਼ਲ ਗਰਾਟਾਂ ਵੀ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸਮਝੌਤੇ ਕੀਤੇ ਤੇ ਪਾਣੀਆਂ ਦੇ ਨਕਲੀ ਰਾਖੇ ਬਣਕੇ ਆਪ ਪਾਣੀਆਂ 'ਤੇ ਡਾਕੇ ਮਰਵਾਏ। ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਡਟ ਕੇ ਲੜੀ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ।
Get all latest content delivered to your email a few times a month.