ਤਾਜਾ ਖਬਰਾਂ
ਪਾਕਿਸਤਾਨ ਵਿੱਚ ਜੰਗ ਦੇ ਚਲਦਿਆਂ ਫਸੇ ਹੋਏ 5 ਅਫਗਾਨ ਟਰੱਕ ਸ਼ੁੱਕਰਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ। ਭਾਰਤ ਨੇ ਅਫਗਾਨਿਸਤਾਨ ਪ੍ਰਤੀ ਸਦਭਾਵਨਾ ਵਿਖਾਂਉਂਦਿਆਂ ਇਹ ਵਿਸ਼ੇਸ਼ ਆਗਿਆ ਦਿੱਤੀ। ਇਨ੍ਹਾਂ ਵਿੱਚੋਂ 4 ਟਰੱਕ ਸੁੱਕੇ ਮੇਵਿਆਂ ਨਾਲ ਲੱਦੇ ਸਨ, ਜਦਕਿ ਇੱਕ ਟਰੱਕ ਵਿੱਚ ਇੱਕ ਕੁੜੀ ਸਫਰ ਕਰ ਰਹੀ ਸੀ।
ਇਹ ਕਦਮ ਓਸ ਸਮੇਂ ਚੁੱਕਿਆ ਗਿਆ ਹੈ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਅਤੇ ਆਵਾਜਾਈ ਸੰਬੰਧੀ ਰਾਹਾਂ ਬੰਦ ਕਰ ਦਿੱਤੇ ਹਨ। ਹਮਲੇ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ।
ਸੂਤਰਾਂ ਮੁਤਾਬਕ, ਪਾਕਿਸਤਾਨ ਵਿੱਚ ਲਗਭਗ 150 ਅਫਗਾਨ ਟਰੱਕ ਫਸੇ ਹੋਏ ਹਨ। ਭਾਰਤ ਨੇ ਅਫਗਾਨ ਵਪਾਰੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਟਰੱਕਾਂ ਲਈ ਰਾਹਤ ਦਾ ਰਾਸ਼ਤਾ ਖੋਲ੍ਹਿਆ ਹੈ।
ਅਟਾਰੀ ਨਿਵਾਸੀਆਂ ਨੇ ਆਸ਼ਾ ਜਤਾਈ ਹੈ ਕਿ ਜੇਕਰ ਇਸ ਤਰ੍ਹਾਂ ਆਵਾਜਾਈ ਜਾਰੀ ਰਹੀ ਤਾਂ ਸਰਹੱਦ 'ਤੇ ਵਪਾਰ ਵਧੇਗਾ ਅਤੇ ਸਥਾਨਕ ਰੋਜ਼ਗਾਰ ਲਈ ਨਵੇਂ ਮੌਕੇ ਉਤਪੰਨ ਹੋਣਗੇ।
Get all latest content delivered to your email a few times a month.