ਤਾਜਾ ਖਬਰਾਂ
ਬਟਾਲਾ- ਬਟਾਲਾ ਚ ਨੇੜਲੇ ਇਲਾਕੇ ਆਲੋਵਾਲ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਇੱਕ ਗ੍ਰੇਨੇਡ ਮਿਲਣ ਤੋ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ । ਉੱਥੇ ਹੀ ਇਹ ਜਾਪ ਰਿਹਾ ਹੈ ਜਿਵੇਂ ਇਸ ਗ੍ਰੇਨੇਡ ਦੀ ਪਿੰਨ ਨਿਕਲੀ ਹੋਈ ਹੈ ਲੇਕਿਨ ਉਹ ਫਟਿਆ ਨਹੀਂ ਹੈ ਜਦਕਿ ਮੌਕੇ ਤੇ ਪਹੁਚੇ ਪੁਲਿਸ ਅਧਕਾਰਿਆ ਵਲੋਂ ਇਸ ਇਲਾਕੇ ਨੂੰ ਸੀਲ ਕਰ ਜਾਂਚ ਸ਼ੁਰੂ ਕੀਤੀ ਗਈ ਹੈ । ਡੀਐੱਸਪੀ ਸਿਟੀ ਬਟਾਲਾ ਦਾ ਕਹਿਣਾ ਹੈ ਵਿਸ਼ੇਸ਼ ਜਾਂਚ ਟੀਮ ਵਲੋ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਮੁਢਲੀ ਜਾਂਚ ਤੋ ਲੱਗਿਆ ਹੈ, ਜਿਵੇਂ ਇਹ ਬੰਬ ਨਮੂਨਾ ਹੈ । ਉੱਥੇ ਹੀ ਡੀ ਐੱਸ ਪੀ ਸਿਟੀ ਸੰਜੀਵ ਕੁਮਾਰ ਮੁਤਾਬਿਕ ਉਹਨਾਂ ਨੂੰ ਵੀ ਇਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਮਿਲੀ ਸੀ ਕਿ ਇਸ ਇਲਾਕੇ ਚ ਕੋਈ ਬਲਾਸਟ ਹੋਇਆ ਹੈ ਜਦੋਂ ਜਾਂਚ ਕੀਤੀ ਤਾ ਇਹ ਸਾਹਮਣੇ ਆਇਆ ਕਿ ਬਲਾਸਟ ਤਾ ਨਹੀਂ ਹੋਇਆ ਲੇਕਿਨ ਇਹ ਬੰਬ ਨੁਮਾ ਵਸਤੂ ਸ਼ਰਾਬ ਦੇ ਠੇਕੇ ਦੇ ਬਾਹਰ ਮੌਜੂਦ ਮਿਲੀ ਜਦ ਕਿ ਹੁਣ ਉਹਨਾਂ ਵਲੋ ਵਿਸ਼ੇਸ਼ ਜਾਂਚ ਟੀਮ ਨੂੰ ਵੀ ਸੱਦ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਇਹ ਬੰਬ ਨਹੀਂ ਬੰਬ ਨੁਮਾ ਲੱਗ ਰਿਹਾ ਹੈ ਲੇਕਿਨ ਉਸਦੇ ਬਾਵਜੂਦ ਇਲਾਕੇ ਦੀ ਸੁਰੱਖਿਆ ਲਈ ਲੋਕਾਂ ਨੂੰ ਇਸ ਜਗ੍ਹਾ ਤੋ ਕੁਝ ਸਮੇ ਲਈ ਦੂਰ ਰਹਿਣ ਲਈ ਕਿਹਾ ਗਿਆ ਹੈ ।
ਇਸ ਵੀ ਜ਼ਿਕਰਯੋਗ ਹੈ ਕਿ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਗੈਂਗਸਟਰਾਂ ਮਨੂ ਅਗਵਾਨ ਵਲੋ ਬਟਾਲਾ ਚ ਇਕ ਸ਼ਰਾਬ ਦੇ ਠੇਕੇ ਤੇ ਗ੍ਰੇਨੇਡ ਹਮਲੇ ਦੀ ਜਿੰਮੇਵਾਰੀ ਵੀ ਲਈ ਗਈ ਹੈ ।
Get all latest content delivered to your email a few times a month.