ਤਾਜਾ ਖਬਰਾਂ
ਅੰਮ੍ਰਿਤਸਰ ਜ਼ਿਲੇ ਦੇ ਮਜੀਠਾ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ।ਪਿਛਲੇ 24 ਘੰਟਿਆਂ 'ਚ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 6 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਐਕਸਾਈਜ਼ ਐਕਟ ਤੋਂ ਇਲਾਵਾ 18 ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। 16 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਹੁਣ ਲੁਧਿਆਣਾ ਤੋਂ ਫੜੇ ਗਏ ਸਾਹਿਬ ਕੈਮੀਕਲਜ਼ ਦੇ ਮਾਲਕ ਅਤੇ ਉਸ ਦੇ ਬੇਟੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਸਾਹਿਬ ਸਿੰਘ ਨੇ ਲੁਧਿਆਣਾ ਦੇ ਸੁੱਖ ਐਨਕਲੇਵ ਵਿੱਚ ਸਥਿਤ ਸਾਹਿਲ ਕੈਮੀਕਲਜ਼ ਦੇ ਮਾਲਕਾਂ ਪੰਕਜ ਕੁਮਾਰ ਉਰਫ਼ ਸਾਹਿਲ ਅਤੇ ਅਰਵਿੰਦ ਕੁਮਾਰ ਤੋਂ 50 ਲੀਟਰ ਮੀਥੇਨੌਲ ਮੰਗਵਾਇਆ ਸੀ।
ਪੰਕਜ ਅਤੇ ਅਰਵਿੰਦ ਨੇ ਪੁਲਸ ਨੂੰ ਦੱਸਿਆ ਹੈ ਕਿ ਦੋਸ਼ੀ ਨੇ ਸਾਬਣ ਬਣਾਉਣ ਦੇ ਨਾਂ 'ਤੇ ਉਨ੍ਹਾਂ ਤੋਂ ਇਹ ਮਿਥੇਨੌਲ ਮੰਗਿਆ ਸੀ ਪਰ ਉਹ ਇਸ ਦੀ ਵਰਤੋਂ ਸ਼ਰਾਬ ਬਣਾਉਣ ਲਈ ਕਰਦਾ ਸੀ।
ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਲੁਧਿਆਣਾ ਦਾ ਆਬਕਾਰੀ ਵਿਭਾਗ ਅਤੇ ਈਟੀਓ-ਜੀਐਸਟੀ ਵੀ ਸਰਗਰਮ ਹੋ ਗਏ ਹਨ। ਸਾਹਿਬ ਕੈਮੀਕਲਜ਼ ਦਾ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ। ਉਹ ਹਰ ਉਸ ਵਿਅਕਤੀ ਦੀ ਜਾਣਕਾਰੀ ਲੈ ਰਹੇ ਹਨ ਜੋ ਸਾਹਿਬ ਕੈਮੀਕਲਜ਼ ਤੋਂ ਮੀਥੇਨੌਲ ਖਰੀਦਦਾ ਸੀ।
Get all latest content delivered to your email a few times a month.