ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ, ਮਈ 2025 – ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ SSP ਡਾ. ਅਖਿਲ ਚੌਧਰੀ, ਆਈ.ਪੀ.ਐਸ. ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਅਧਾਰ 'ਤੇ ਚਲਾਈ ਗਈ ਕਾਰਵਾਈ ਦੌਰਾਨ ਪਿੰਡ ਆਧਣੀਆਂ (ਥਾਣਾ ਲੰਬੀ) ਨੇੜੇ ਨਜਾਇਜ਼ ਹਥਿਆਰਾਂ ਸਮੇਤ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਇੱਕ ਛੋਟੀ ਕਾਰ ਚੇਜ਼ ਤੋਂ ਬਾਅਦ ਕੀਤੀ ਗਈ।
ਇਹ ਓਪਰੇਸ਼ਨ SP (D) ਅਤੇ DSP (D) ਦੀ ਸਿੱਧੀ ਨਿਗਰਾਨੀ ਹੇਠ ਕੀਤਾ ਗਿਆ। ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਦੋਸ਼ੀ 13 ਮਈ ਨੂੰ ਥਾਣਾ ਸਿਟੀ ਮਲੋਟ ਦੀ ਹਦ ਵਿੱਚ ਹੋਈ ਦੋ ਪਾਰਟੀਆਂ ਵਿਚਾਲੇ ਲੜਾਈ ਵਿੱਚ ਸ਼ਾਮਲ ਸਨ, ਜਿਸ ਦੌਰਾਨ ਇਨ੍ਹਾਂ ਵਲੋਂ ਗੋਲੀਬਾਰੀ ਵੀ ਕੀਤੀ ਗਈ ਸੀ। ਉਕਤ ਹਥਿਆਰ ਵੀ ਇਸੇ ਘਟਨਾ ਵਿੱਚ ਵਰਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਪਹਿਲਾਂ ਹੀ FIR ਨੰ: 75 ਮਿਤੀ 15.05.2024 ਤਹਿਤ ਧਾਰਾਵਾਂ 333, 324(4), 351(2), 191(3), 190 BNS ਅਤੇ 25, 27/54/59 Arms Act ਅਧੀਨ ਥਾਣਾ ਸਿਟੀ ਮਲੋਟ ਵਿੱਚ ਦਰਜ ਕੀਤੀ ਗਈ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਸੰਭਾਵਿਤ ਤੌਰ 'ਤੇ ਇੱਕ ਯੋਜਨਾ ਬੱਧ ਕਤਲ ਨੂੰ ਰੋਕ ਲਿਆ ਗਿਆ ਹੈ ਜੋ ਕਿ ਥਾਣਾ ਮਲੋਟ ਖੇਤਰ ਵਿੱਚ ਕੀਤਾ ਜਾਣਾ ਸੀ।ਮਾਮਲੇ ਦੀ ਵਿਸਥਾਰ:
FIR ਨੰਬਰ: 110 ਮਿਤੀ: 14.05.2025 ਅ/ਧ 25/54/59 Arms Act ਥਾਣਾ: ਲੰਬੀ
ਗ੍ਰਿਫ਼ਤਾਰ ਦੋਸ਼ੀਆਂ ਦੀ ਜਾਣਕਾਰੀ:
1. ਰਾਜਨਬੀਰ ਸਿੰਘ ਪੁੱਤਰ ਗੁਰਮੀਤ ਸਿੰਘ, ਨਿਵਾਸੀ ਫਤਿਹਪੁਰ ਮਣੀਆਵਾਲਾ, ਥਾਣਾ ਲੰਬੀ
ਪਿਛਲੇ ਮਾਮਲੇ:
a. FIR ਨੰ: 273 ਮਿਤੀ 08.12.2023, ਧਾਰਾਵਾਂ 307, 452, 324, 148, 149 IPC, ਥਾਣਾ ਲੰਬੀ
b. FIR ਨੰ: 43 ਮਿਤੀ 24.03.2024, ਧਾਰਾਵਾਂ 307, 324, 323, 341, 148, 149, 326 IPC, ਥਾਣਾ ਲੰਬੀ
2. ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਦਲਬੀਰ ਸਿੰਘ, ਨਿਵਾਸੀ ਕੱਖਾਂਵਾਲੀ, ਥਾਣਾ ਕਿਲਿਆਂਵਾਲੀ
ਪਿਛਲੇ ਮਾਮਲੇ:
a. FIR ਨੰ: 165 ਮਿਤੀ 05.08.2019, ਧਾਰਾਵਾਂ 21, 61, 85 NDPS Act, ਥਾਣਾ ਲੰਬੀ
b. FIR ਨੰ: 15 ਮਿਤੀ 18.01.2020, ਧਾਰਾਵਾਂ 21, 27, 61, 85 NDPS Act, ਥਾਣਾ ਸਿਟੀ ਮਲੋਟ
ਬਰਾਮਦਗੀ:
1 ਦੇਸੀ ਪਿਸਤੌਲ (.32 ਬੋਰ) ਸਮੇਤ 4 ਜਿੰਦਾ ਰੌਂਦ
1 ਦੇਸੀ ਕੱਟਾ (.315 ਬੋਰ)
1 ਵ੍ਹਾਈਟ ਹੌਂਡਾ ਸਿਟੀ ਕਾਰ, ਨੰਬਰ PB10BX7999
ਅੱਗੇ ਜਾਂਚ ਜਾਰੀ ਹੈ।
Get all latest content delivered to your email a few times a month.