ਤਾਜਾ ਖਬਰਾਂ
ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਹਾਲ ਹੀ ਵਿੱਚ ਸਰਹੱਦੀ ਇਲਾਕਿਆਂ 'ਚ ਪਾਕਿਸਤਾਨੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਇਹ ਹਮਲੇ ਇੰਨੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਦੀ ਗੂੰਜ ਰਾਵਲਪਿੰਡੀ ਤੱਕ ਸੁਣਾਈ ਦਿੱਤੀ, ਜਿੱਥੇ ਪਾਕਿਸਤਾਨੀ ਫੌਜ ਦਾ ਹੈੱਡਕੁਆਰਟਰ ਹੈ।
ਲਖਨਊ 'ਚ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੋਰੀਡੋਰ ਵਿਚ ਬ੍ਰਹਮੋਸ ਏਅਰੋਸਪੇਸ ਦੀ ਨਵੀਂ ਟੈਸਟਿੰਗ ਸਹੂਲਤ ਦਾ ਵਰਚੁਅਲ ਉਦਘਾਟਨ ਕਰਦਿਆਂ ਰਾਜਨਾਥ ਸਿੰਘ ਨੇ "ਆਪਰੇਸ਼ਨ ਸਿੰਦੂਰ" ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਾਰਤ ਦੀ ਅੱਤਵਾਦ ਵਿਰੁੱਧ ਸਖ਼ਤ ਨੀਤੀ ਅਤੇ ਜ਼ੀਰੋ ਟਾਲਰੈਂਸ ਦਾ ਜਵਲੰਤ ਪ੍ਰਤੀਕ ਹੈ।
ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ, ਕਈ ਅੱਤਵਾਦੀ ਹਮਲਿਆਂ ਵਿੱਚ ਭਾਰਤੀ ਪਰਿਵਾਰਾਂ ਦੀ ਜ਼ਿੰਦਗੀ ਬਦਲ ਗਈ। ਕਈ ਮਾਵਾਂ ਦੇ ਸਿਰਾਂ ਦਾ ਸਿੰਦੂਰ ਮਿਟ ਗਿਆ। ਆਪਰੇਸ਼ਨ ਸਿੰਦੂਰ ਉਨ੍ਹਾਂ ਲਈ ਇਨਸਾਫ਼ ਲੈ ਕੇ ਆਇਆ। ਇਹ ਸਿਰਫ਼ ਇੱਕ ਫੌਜੀ ਹਮਲਾ ਨਹੀਂ ਸੀ, ਇਹ ਭਾਰਤ ਦੀ ਰਾਜਨੀਤਿਕ, ਰਣਨੀਤਕ ਅਤੇ ਸਮਾਜਿਕ ਇੱਛਾ ਸ਼ਕਤੀ ਦਾ ਪ੍ਰਗਟਾਵਾ ਸੀ।
ਰਾਜਨਾਥ ਸਿੰਘ ਨੇ ਪਾਕਿਸਤਾਨ 'ਤੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਿਰਫ਼ ਅੱਤਵਾਦੀਆਂ ਨੂੰ ਪਨਾਹ ਹੀ ਨਹੀਂ ਦੇ ਰਿਹਾ, ਸਗੋਂ ਨਾਗਰਿਕ ਖੇਤਰਾਂ, ਮੰਦਰਾਂ, ਗੁਰਦੁਆਰਿਆਂ ਅਤੇ ਚਰਚਾਂ 'ਤੇ ਵੀ ਹਮਲੇ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਦੇ ਵੀ ਪਾਕਿਸਤਾਨ ਦੇ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ, ਪਰ ਫਿਰ ਵੀ ਉਨ੍ਹਾਂ ਦੇ ਹਮਲਿਆਂ ਦਾ ਜਵਾਬ ਸਮਝਦਾਰੀ ਅਤੇ ਸਖ਼ਤੀ ਨਾਲ ਦਿੱਤਾ ਗਿਆ।
ਉਨ੍ਹਾਂ ਉੜੀ, ਪુલਵਾਮਾ ਅਤੇ ਪਹਿਲਗਾਮ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਨੇ ਹਰ ਵਾਰ ਇਨਸਾਫ਼ ਲਈ ਸਰਜੀਕਲ ਸਟ੍ਰਾਈਕ ਜਾਂ ਹਵਾਈ ਹਮਲੇ ਕਰਕੇ ਦੁਨੀਆ ਨੂੰ ਦਰਸਾਇਆ ਕਿ ਅੱਤਵਾਦ ਵਿਰੁੱਧ ਉਹ ਕਦੇ ਚੁੱਪ ਨਹੀਂ ਰਹੇਗਾ।
Get all latest content delivered to your email a few times a month.