ਤਾਜਾ ਖਬਰਾਂ
ਜੰਮੂ-ਕਸ਼ਮੀਰ: ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ 3 ਦਿਨ ਚੱਲੀ ਜੰਗ ਸ਼ਨੀਵਾਰ ਸ਼ਾਮ 5 ਵਜੇ ਖਤਮ ਹੋ ਗਈ। ਜਦੋਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ 'ਤੇ ਸਹਿਮਤੀ ਬਣੀ, ਪਰ ਇਸ ਤੋਂ ਸਿਰਫ਼ 4 ਘੰਟੇ ਬਾਅਦ ਹੀ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ। ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰ ਪਾਕਿਸਤਾਨ ਦੀਆਂ ਭੜਕਾਊ ਗਤੀਵਿਧੀਆਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਸ਼ਨੀਵਾਰ ਰਾਤ ਨੂੰ, ਪਾਕਿਸਤਾਨ ਨੇ ਕਈ ਇਲਾਕਿਆਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਭਾਰੀ ਗੋਲਾਬਾਰੀ ਕੀਤੀ, ਜਦੋਂ ਕਿ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਇੱਕ ਸ਼ੱਕੀ ਡਰੋਨ ਦੇਖੇ ਗਏ।
ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਅਖਨੂਰ, ਰਾਜੌਰੀ, ਪੁੰਛ, ਨੌਸ਼ਹਿਰਾ, ਸ਼੍ਰੀਨਗਰ, ਆਰ.ਐੱਸ.ਪੁਰਾ, ਸਾਂਬਾ, ਊਧਮਪੁਰ 'ਚ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਾਰਾਮੂਲਾ ਵਿੱਚ ਇੱਕ ਡਰੋਨ ਹਮਲਾ ਹੋਇਆ ਹੈ। ਪਾਕਿਸਤਾਨ ਨੇ ਜੰਮੂ ਦੇ ਪਲਾਂਵਾਲਾ ਸੈਕਟਰ 'ਤੇ ਹਮਲਾ ਕੀਤਾ।ਰਾਜੌਰੀ ਵਿੱਚ ਗੋਲਾਬਾਰੀ (ਤੋਪ ਅਤੇ ਮੋਰਟਾਰ) ਕੀਤੀ ਗਈ। ਇਸ ਦੇ ਨਾਲ ਪੰਜਾਬ ਦੇ ਵੀ ਫਾਜ਼ਿਲਕਾ, ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਚ ਵੀ ਡਰੋਨ ਦੇਖਣ ਨੂੰ ਮਿਲੇ ਹਨ ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ- ਇਹ ਕਿਸ ਤਰ੍ਹਾਂ ਦੀ ਜੰਗਬੰਦੀ ਹੈ? ਸ਼੍ਰੀਨਗਰ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਕੀ ਪਾਕਿਸਤਾਨ ਸਰਕਾਰ ਦੇ ਕਹਿਣੇ ਵਿੱਚ ਨਹੀਂ ਪਾਕਿਸਤਾਨ ਆਰਮੀ?
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟਰ ਅਕਾਊਂਟ ਡੋਨਾਲਡ ਟਰੰਪ 'ਤੇ ਪੋਸਟ ਕਰਦੇ ਹੋਏ ਕਿਹਾ, 'ਰਾਤ ਤੱਕ ਅਮਰੀਕਾ ਦੀ ਵਿਚੋਲਗੀ ਵਾਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਹਮਲਿਆਂ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਨਾਲ ਰੋਕਣ ਲਈ ਸਹਿਮਤ ਹੋ ਗਏ ਹਨ। ਮੈਂ ਦੋਵਾਂ ਦੇਸ਼ਾਂ ਨੂੰ ਸਾਂਝੀ ਸਮਝ, ਸਮਝਦਾਰੀ ਨਾਲ ਫੈਸਲਾ ਲੈਣ ਲਈ ਵਧਾਈ ਦਿੰਦਾ ਹਾਂ।
Get all latest content delivered to your email a few times a month.