ਤਾਜਾ ਖਬਰਾਂ
ਚੰਡੀਗੜ੍ਹ - ਅੱਜ (10 ਮਈ) ਸ਼ਾਮ 5 ਵਜੇ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੈ। ਇਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਸਿਰਸਾ ਦੇ ਏਅਰਫੋਰਸ ਸਟੇਸ਼ਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹਾਲਾਂਕਿ, ਇਹ ਭਾਰਤੀ ਫੌਜ ਦੀ ਰੱਖਿਆ ਪ੍ਰਣਾਲੀ ਦੇ ਸਾਹਮਣੇ ਅਸਫਲ ਰਿਹਾ। ਫ਼ੌਜ ਨੇ ਉਸ ਦੀ ਮਿਜ਼ਾਈਲ ਨੂੰ ਹਵਾ ਵਿਚ ਹੀ ਟੁਕੜੇ-ਟੁਕੜੇ ਕਰ ਦਿੱਤਾ।
ਸ਼ਨੀਵਾਰ ਨੂੰ ਦਿੱਲੀ 'ਚ ਵਿਦੇਸ਼ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਸਿਰਸਾ ਏਅਰਬੇਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਸ ਨੇ ਏਅਰਬੇਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ।
ਜੰਗਬੰਦੀ ਤੋਂ ਬਾਅਦ ਹਰਿਆਣਾ ਤੋਂ ਵੀ ਪਾਬੰਦੀਆਂ ਹਟਣੀਆਂ ਸ਼ੁਰੂ ਹੋ ਗਈਆਂ ਹਨ। ਪਾਣੀਪਤ, ਯਮੁਨਾਨਗਰ, ਪੰਚਕੂਲਾ, ਕਰਨਾਲ ਅਤੇ ਹਿਸਾਰ ਵਿੱਚ ਅੱਜ ਲਈ ਬਲੈਕਆਊਟ ਆਰਡਰ ਰੱਦ ਕਰ ਦਿੱਤਾ ਗਿਆ ਹੈ।
Get all latest content delivered to your email a few times a month.