ਤਾਜਾ ਖਬਰਾਂ
ਨਵੀਂ ਦਿੱਲੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਮਰੀਕਾ ਦੁਆਰਾ ਵਿਚੋਲਗੀ ਨਾਲ ਹੋਈ ਲੰਬੀ ਰਾਤ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਪੂਰਨ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਸਮਝਦਾਰੀ ਵਾਲਾ ਫੈਸਲਾ ਲੈਣ ਲਈ ਦੋਵਾਂ ਦੇਸ਼ਾਂ ਨੂੰ ਵਧਾਈ।ਇਸ ਮਾਮਲੇ ਵੱਲ ਤੁਹਾਡਾ ਧਿਆਨ ਦੇਣ ਲਈ ਤੁਹਾਡਾ ਧੰਨਵਾਦ!
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਮੈਂ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ, ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਪਾਕਿਸਤਾਨੀ ਫੌਜ ਮੁਖੀ ਅਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਨਾਲ ਗੱਲ ਕੀਤੀ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੁਰੰਤ ਜੰਗਬੰਦੀ ਅਤੇ ਨਿਰਪੱਖ ਥਾਵਾਂ 'ਤੇ ਗੱਲਬਾਤ ਲਈ ਸਹਿਮਤ ਹੋ ਗਈਆਂ ਹਨ।
ਪਾਕਿਸਤਾਨੀ ਫੌਜ ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਭਾਰਤ ਨੇ ਰਾਵਲਪਿੰਡੀ ਦੇ ਸ਼ੋਰਕੋਟ ਵਿੱਚ ਰਫੀਕੀ ਏਅਰਬੇਸ, ਚਕਵਾਲ ਵਿੱਚ ਮੁਰੀਦ ਏਅਰਬੇਸ ਅਤੇ ਚਕਲਾ ਕੈਂਟ ਉੱਤੇ ਵੱਡੇ ਹਮਲੇ ਕੀਤੇ ਹਨ। ਇਸ ਦੇ ਜਵਾਬ 'ਚ ਉਸ ਨੇ 10 ਭਾਰਤੀ ਟਿਕਾਣਿਆਂ 'ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ।ਇਨ੍ਹਾਂ ਵਿੱਚ ਪੰਜਾਬ ਵਿੱਚ ਬ੍ਰਹਮੋਸ ਮਿਜ਼ਾਈਲ ਸਟੋਰੇਜ ਸਹੂਲਤ, ਉੜੀ ਸਪਲਾਈ ਡਿਪੂ, ਰਾਜਸਥਾਨ ਵਿੱਚ ਸੂਰਤਗੜ੍ਹ ਏਅਰਫੀਲਡ, ਆਦਮਪੁਰ ਵਿੱਚ ਐਸ-400 ਸਿਸਟਮ, ਦੇਹਰੰਗਿਆਰੀ ਵਿੱਚ ਤੋਪਖਾਨੇ ਅਤੇ ਪਠਾਨਕੋਟ ਏਅਰਫੀਲਡ ਸ਼ਾਮਲ ਹਨ।
Get all latest content delivered to your email a few times a month.