ਤਾਜਾ ਖਬਰਾਂ
ਮੋਹਾਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਅਤੇ ਜੰਗੀ ਹਲਾਤਾਂ ਨਾਲ ਨਜਿੱਠਣ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿਖੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਫਾਇਰ ਸਟੇਸ਼ਨਾਂ ਨੂੰ 47 ਕਰੋੜ ਰੁਪਏ ਦੀ ਲਾਗਤ ਵਾਲੇ 630 ਆਧੁਨਿਕ ਉਪਕਰਨ ਅਤੇ ਵਾਹਨਾਂ ਦਿੱਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਇਹ ਵਾਹਨ ਕਿਸੇ ਵੀ ਘਟਨਾ ਜਾਂ ਆਫਤ ਦੇ ਮੌਕੇ ਇਹ ਉਪਕਰਨ ਤੇ ਵਾਹਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ 'ਚ ਕਾਰਗਰ ਸਿੱਧ ਹੋਣਗੇ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਫੌਜ ਦੀਆਂ ਹਦਾਇਤਾਂ ਮੁਤਾਬਕ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਕੋਈ ਧਮਾਕੇ ਵਾਲੀ ਚੀਜ਼ ਡਿੱਗਦੀ ਹੈ ਜਾਂ ਦਿਖਾਈ ਦਿੰਦੀ ਹੈ, ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਅਤੇ ਫੌਜ ਨੂੰ ਦੇਓ। ਧਮਾਕੇ ਵਾਲੀ ਥਾਂ 'ਤੇ ਆਮ ਲੋਕ ਨਾ ਜਾਣ ਅਤੇ ਨਾ ਹੀ ਕਿਸੇ ਵੀ ਚੀਜ਼ ਨੂੰ ਹੱਥ 'ਚ ਫੜ੍ਹਨ ਦੀ ਕੋਸ਼ਿਸ਼ ਕਰਨ, ਕਿਉਂਕਿ ਉਹ ਕਈ ਵਾਰ ਪੂਰੀ ਤਰ੍ਹਾਂ ਡਿਸਪੋਜ਼ ਨਹੀਂ ਹੁੰਦੇ, ਤੇ ਇਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਹੈ।
ਇਸ ਦੇ ਨਾਲ ਉਨ੍ਹਾਂ ਨੇ ਸਾਰੇ ਮੀਡੀਆ ਨੂੰ ਬੇਨਤੀ ਕੀਤੀ ਹੈ, ਉਨ੍ਹਾਂ ਕਿਹਾ ਕਿ ਤੁਸੀਂ ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੰਮ ਕਰੋ, ਲੋਕ ਤੁਹਾਡੇ 'ਤੇ ਵਿਸ਼ਵਾਸ਼ ਕਰਦੇ ਹਨ। ਕਿਸੇ ਵੀ ਤਰ੍ਹਾਂ ਦੀ FAKE NEWS ਫੈਲਾਅ ਕੇ ਲੋਕਾਂ 'ਚ ਘਬਰਾਹਟ ਦਾ ਮਾਹੌਲ ਨਾ ਬਣਾਇਆ ਜਾਵੇ। ਸਹੀ ਤੇ ਸਟੀਕ ਜਾਣਕਾਰੀ ਲੋਕਾਂ ਤੱਕ ਪਹੁੰਚਾਓ।
Get all latest content delivered to your email a few times a month.