ਤਾਜਾ ਖਬਰਾਂ
ਅੰਮ੍ਰਿਤਸਰ - ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵੱਧ ਰਹੇ ਤਣਾਅ ਤੇ ਦਰਮਿਆਨ ਜੰਮੂ ਕਸ਼ਮੀਰ 'ਚ ਪੁੰਛ ਗੁਰੂ ਘਰ ਨੂੰ ਪਾਕਿਸਤਾਨ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ ਉਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਸਮੂਹ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ।
ਭਾਰਤ-ਪਾਕਿਸਤਾਨ ਵਿੱਚ ਜੰਗ ਦੇ ਦਰਮਿਆਨ ਕਈ ਜਗ੍ਹਾ ਤੇ ਪਾਕਿਸਤਾਨ ਵੱਲੋਂ ਗੁਰੂ ਧਾਮਾਂ ਨੂੰ ਅਤੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਸਿੱਖ ਸੰਸਥਾਵਾਂ ਦੇ ਨਾਂ ਨਾਲ ਹਿੰਦੂ ਜਥੇਬੰਦੀਆਂ ਅਤੇ ਸ਼ਿਵ ਸੈਨਿਕਾ ਵੱਲੋਂ ਤੇ ਨਾਲ-ਨਾਲ ਸਾਬਕਾ ਫੌਜੀਆਂ ਵੱਲੋਂ ਵੀ ਪਾਕਿਸਤਾਨ ਦਾ ਪੁਤਲਾ ਫੂਕ ਕੇ ਆਪਣਾ ਰੋਸ਼ ਜਾਹਿਰ ਕੀਤਾ ਗਿਆl ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਫੌਜੀ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਜਾਣ- ਬੁਝ ਕੇ ਗੁਰੂ ਧਾਮਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ/ ਉਹਨਾਂ ਨੇ ਕਿਹਾ ਕਿ ਅਸੀਂ ਬੇਸ਼ੱਕ ਹਥਿਆਰ ਛੱਡੇ ਹਨ ਲੇਕਿਨ ਭੁੱਲੇ ਨਹੀਂ ਅਤੇ ਕਈ ਸਾਲਾਂ ਦੀ ਉਮਰ ਦੇ ਦਰਮਿਆਨ ਵੀ ਜੇਕਰ ਭਾਰਤ ਸਰਕਾਰ ਸਾਨੂੰ ਪਾਕਿਸਤਾਨ ਨਾਲ ਯੁੱਧ ਲੜਨ ਵਾਸਤੇ ਕਹੇਗੀ ਤਾਂ ਅਸੀਂ ਜਰੂਰ ਇਸਦੇ ਖਿਲਾਫ ਆਪਣੀ ਯੋਗਦਾਨ ਪਾਉਂਦੇ ਹੋਏ ਨਜ਼ਰ ਆਵਾਂਗੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਇੱਕ ਡਰਪੋਕ ਕੌਮ ਹੈ। ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਮਾਝੇ ਦੇ ਲੋਕ ਹਾਂ ਅਤੇ ਮਾਝੇ ਦੇ ਲੋਕ ਉਹਨਾਂ ਨੂੰ ਅੱਗੇ ਨਹੀਂ ਜਾਣ ਦੇਣਗੇ।
Get all latest content delivered to your email a few times a month.