ਤਾਜਾ ਖਬਰਾਂ
ਰਾਜਸਥਾਨ- ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਜੋਧਪੁਰ 'ਚ ਹਵਾਈ ਹਮਲੇ ਦਾ ਖ਼ਤਰਾ ਟਲ ਗਿਆ ਹੈ। ਬੀਕਾਨੇਰ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜੈਸਲਮੇਰ-ਬਾੜਮੇਰ 'ਚ ਮਿਜ਼ਾਈਲਾਂ ਦਾ ਮਲਬਾ ਮਿਲਿਆ ਹੈ।ਸ਼੍ਰੀਗੰਗਾਨਗਰ 'ਚ ਵਾਰ-ਵਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇੱਥੋਂ ਦੀਆਂ ਲਾਈਟਾਂ ਵੀ ਕੱਟ ਦਿੱਤੀਆਂ ਗਈਆਂ ਹਨ।
ਜੋਧਪੁਰ, ਜੈਸਲਮੇਰ, ਬਾੜਮੇਰ, ਸ਼੍ਰੀਗੰਗਾਨਗਰ ਅਤੇ ਬੀਕਾਨੇਰ ਦੇ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ 'ਚ ਤੜਕੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਰਹੀ। ਡਰੋਨ ਅਤੇ ਮਿਜ਼ਾਈਲ ਵਰਗਾ ਮਲਬਾ ਵੀ ਵੱਡੇ ਪੱਧਰ 'ਤੇ ਮਿਲਿਆ ਹੈ।
ਦੂਜੇ ਪਾਸੇ ਵਿਦੇਸ਼ ਅਤੇ ਰੱਖਿਆ ਮੰਤਰਾਲੇ ਦੀ ਪ੍ਰੈਸ ਬ੍ਰੀਫਿੰਗ ਵਿੱਚ ਰਾਜਸਥਾਨ ਦੇ ਸੂਰਤਗੜ੍ਹ (ਸ਼੍ਰੀਗੰਗਾਨਗਰ) ਏਅਰਫੋਰਸ ਸਟੇਸ਼ਨ ਨੂੰ ਨੁਕਸਾਨ ਪਹੁੰਚਾਉਣ ਦੇ ਪਾਕਿਸਤਾਨ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ। ਏਅਰ ਫੋਰਸ ਸਟੇਸ਼ਨ ਦੀ ਆਮ ਸਥਿਤੀ ਦੀ ਫੋਟੋ ਵੀ ਦਿਖਾਈ ਗਈ।ਕਲੈਕਟਰ ਗੌਰਵ ਅਗਰਵਾਲ ਨੇ ਜੋਧਪੁਰ 'ਚ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਹੈ। ਲਗਾਤਾਰ ਸਾਇਰਨ ਵਜਾ ਕੇ ਸੜਕਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪੁਲੀਸ ਗਸ਼ਤ ਕਰ ਰਹੀ ਹੈ।
Get all latest content delivered to your email a few times a month.