ਤਾਜਾ ਖਬਰਾਂ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮਾਹੌਲ 'ਚ ਪੰਜਾਬ ਦੇ ਕਈ ਹਿੱਸਿਆਂ ਵਿਚ ਚਿੰਤਾ ਵਧ ਗਈ ਹੈ। ਕੱਲ੍ਹ ਦੇਰ ਰਾਤ ਤੋਂ ਅੰਮ੍ਰਿਤਸਰ , ਤਰਨ ਤਾਰਨ, ਗੁਰਦਾਸਪੁਰ ਅਤੇ ਬਟਾਲਾ ਸਮੇਤ ਕੁਝ ਇਲਾਕਿਆਂ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ ਹਨ। ਹਾਲਾਤਾਂ ਦੇ ਤਣਾਅਪੂਰਨ ਹੋਣ ਦੇ ਚਲਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
DC ਸਾਹਨੀ ਨੇ ਆਪਣੇ ਟਵੀਟਰ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੰਮ੍ਰਿਤਸਰ 'ਚ ਰੈੱਡ ਅਲਰਟ ਲਾਗੂ ਕੀਤਾ ਗਿਆ ਹੈ। ਉਹਨਾਂ ਕਿਹਾ:
ਤੁਹਾਨੂੰ ਥੋੜ੍ਹੀ ਦੇਰ ਵਿੱਚ ਸਾਇਰਨ ਦੀ ਆਵਾਜ਼ ਸੁਣਾਈ ਦੇ ਸਕਦੀ ਹੈ। ਇਹ ਸਿਰਫ਼ ਤਿਆਰੀ ਲਈ ਹੈ। ਕਿਰਪਾ ਕਰਕੇ ਘਰਾਂ ਦੇ ਅੰਦਰ ਰਹੋ ਅਤੇ ਖਿੜਕੀਆਂ ਤੋਂ ਦੂਰ ਰਹੋ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਲੋਕ ਸਾਂਤ ਰਹਿਣ ਅਤੇ ਨਾ ਘਬਰਾਓਣ। ਉਹਨਾਂ ਨੇ ਕਿਹਾ ਕਿ ਜਿਵੇਂ ਹੀ ਆਮ ਗਤੀਵਿਧੀਆਂ ਮੁੜ ਸ਼ੁਰੂ ਹੋਣਗੀਆਂ, ਉਸ ਬਾਰੇ ਜਲਦੀ ਹੀ ਸੂਚਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ, ਕਿਸੇ ਵੀ ਐਮਰਜੈਂਸੀ ਜਾਂ ਸਹਾਇਤਾ ਦੀ ਲੋੜ ਹੋਣ 'ਤੇ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ:
ਸਿਵਲ ਕੰਟਰੋਲ ਰੂਮ – 01832226262, 7973867446
ਪੁਲਿਸ ਕੰਟਰੋਲ ਰੂਮ – ਸ਼ਹਿਰ 9781130666
ਪੇਂਡੂ 9780003387
Get all latest content delivered to your email a few times a month.