ਤਾਜਾ ਖਬਰਾਂ
ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੱਕ ਵੱਡਾ ਅਤੇ ਸੰਵੇਦਨਸ਼ੀਲ ਕਦਮ ਚੁੱਕਦਿਆਂ IPL 2025 ਨੂੰ ਅਣਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਲਿਆ ਗਿਆ ਅਤੇ ਇਸ ਤੋਂ ਪਹਿਲਾਂ BCCI ਨੇ ਕੇਂਦਰੀ ਸਰਕਾਰ ਨਾਲ ਵਿਸਥਾਰਪੂਰਵਕ ਚਰਚਾ ਵੀ ਕੀਤੀ।
ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ BCCI ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ, ਇਸ ਸਮੇਂ ਜਦੋਂ ਦੇਸ਼ ਇੱਕ ਗੰਭੀਰ ਸਥਿਤੀ ਵਿਚੋਂ ਲੰਘ ਰਿਹਾ ਹੈ, ਅਸੀਂ ਇਹ ਉਚਿਤ ਨਹੀਂ ਸਮਝਦੇ ਕਿ ਕ੍ਰਿਕਟ ਵਰਗਾ ਮਨੋਰੰਜਨਾਤਮਕ ਤਿਉਹਾਰ ਜਾਰੀ ਰੱਖਿਆ ਜਾਵੇ। ਦੇਸ਼ ਦੀ ਸੁਰੱਖਿਆ ਅਤੇ ਇੱਕਤਾ ਸਾਡੇ ਲਈ ਪਹਿਲਾ ਮਾਮਲਾ ਹੈ।
BCCI ਦੇ ਇਸ ਕਦਮ ਨੂੰ ਕਈ ਵੱਡੇ ਖਿਡਾਰੀਆਂ ਅਤੇ ਰਾਜਨੀਤਿਕ ਵਿਅਕਤੀਆਂ ਵੱਲੋਂ ਵੀ ਸਮਰਥਨ ਮਿਲ ਰਿਹਾ ਹੈ। ਇਸ ਫੈਸਲੇ ਨਾਲ IPL ਦੇ ਪ੍ਰਸ਼ੰਸਕਾਂ ਨੂੰ ਜਿੱਥੇ ਥੋੜ੍ਹੀ ਨਿਰਾਸ਼ਾ ਹੋਈ ਹੈ, ਉਥੇ ਹੀ ਲੋਕ ਇਸ ਗੰਭੀਰ ਘੜੀ ਵਿਚ ਏਕਜੁਟ ਹੋਣ ਦੀ ਲੋੜ ਨੂੰ ਵੀ ਸਮਝ ਰਹੇ ਹਨ।
Get all latest content delivered to your email a few times a month.