IMG-LOGO
ਹੋਮ ਪੰਜਾਬ: ਅਹਿਮਦਗੜ੍ਹ ,ਮਾਲੇਰਕੋਟਲਾ ਅਤੇ ਅਮਰਗੜ੍ਹ ਵਿਖੇ ਵੱਖ -ਵੱਖ ਥਾਂਵਾਂ 'ਤੇ ਚੱਲ...

ਅਹਿਮਦਗੜ੍ਹ ,ਮਾਲੇਰਕੋਟਲਾ ਅਤੇ ਅਮਰਗੜ੍ਹ ਵਿਖੇ ਵੱਖ -ਵੱਖ ਥਾਂਵਾਂ 'ਤੇ ਚੱਲ ਰਹੀ ਸੀਐਮ ਦੀ ਯੋਗਤਾਵਾਂ ਦੇ ਇਕ ਸਾਲ ਪੂਰਾ ਹੋਣ 'ਤੇ ਯੋਗ ਸਾਧਕਾਂ ਨੇ ਮਨਾਈ ਖੁਸ਼ੀ...

Admin User - May 08, 2025 05:06 PM
IMG

ਅਹਿਮਦਗੜ੍ਹ /ਮਾਲੇਰਕੋਟਲਾ 08 ਮਈ (ਭੁਪਿੰਦਰ ਗਿੱਲ) - ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ, ਸਰੀਰਕ ਅਤੇ ਮਾਨਸਿਕ ਸਿਹਤ ਬਣਾਈ ਰੱਖਣਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਅਜਿਹੀਆਂ ਚੁਣੋਤੀਆਂ ਨਾਲ ਨਿਪਟਣ ਲਈ ਪੰਜਾਬ ਸਰਕਾਰ ਦੁਆਰਾ 'ਸੀ.ਐਮ. ਯੋਗਸ਼ਾਲਾ ਅਭਿਆਨ' ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਕਰੀਬ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ। 'ਯੋਗਸ਼ਾਲਾ' ਮੁਹਿੰਮ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਵਸਨੀਕਾਂ ਦੀ ਜ਼ਿੰਦਗੀਆਂ ਬਦਲ ਰਹੀ ਹੈ ਅਤੇ ਯੋਗ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ। ਅਹਿਮਦਗੜ੍ਹ ,ਮਾਲੇਰਕੋਟਲਾ ਅਤੇ ਅਮਰਗੜ੍ਹ ਵਿਖੇ ਵੱਖ -ਵੱਖ ਥਾਂਵਾਂ ਤੇ ਚੱਲ ਰਹੀ ਯੋਗ ਕਲਾਸ ਦੇ ਇਕ ਸਾਲ ਪੂਰਾ ਹੋਣ ਤੇ ਯੋਗ ਕਲਾਸ ਮੈਂਬਰਾ ਦੁਆਰਾ ਖੁਸ਼ੀ ਮਨਾਈ ਗਈ ।  ਸਰਕਾਰ ਦੀ ਇਸ ਪਹਿਲ ਕਦਮੀ  ਦਾ  ਦਿਲੋ ਧੰਨਵਾਦ ਕੀਤਾ ਗਿਆ। ਕਲਾਸ ਮੈਂਬਰਾ ਨੇ ਦੱਸਿਆ ਕਿ ਯੋਗ ਰੋਜ਼ਾਨਾਂ ਕਰਨ ਨਾਲ ਸਰੀਰਕ ਪੱਖੋ ਕਾਫੀ ਲਾਭ ਹੋਇਆ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਿਜਾਤ ਮਿਲੀ ਹੈ। ਯੋਗ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਯੋਗ ਦੀ ਇਸ ਪਹਿਲ ਨਾਲ ਨਾ ਸਿਰਫ਼ ਸਰੀਰ ਅਤੇ ਮਨ ਦੀ ਸੁੰਦਰਤਾ ਵਧ ਰਹੀ ਹੈ, ਸਗੋਂ ਲੋਕ ਮਾਨਸਿਕ ਤਣਾਅ ਤੋਂ ਵੀ ਮੁਕਤ ਹੋ ਰਹੇ ਹਨ।

       ਅਹਿਮਦਗੜ੍ਹ ਸ਼ਹਿਰ ਦੀ ਹਰਗੋਬਿੰਦਪੁਰਾ ਮੁਹੱਲਾ ਦੀ ਰਹਿਣ ਵਾਲੀ ਹਰਜੀਤ ਕੌਰ,ਜਸਵੀਰ ਕੌਰ ਅਤੇ ਸਵਰਨਜੀਤ ਕੌਰ ਆਦਿ ਯੋਗ ਸਿੱਖਿਆਰਥੀਆਂ ਦਾ ਕਹਿਣਾ ਹੈ ਕਿ ਯੋਗਾ ਨਾਲ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ। ਇਸੇ ਤਰ੍ਹਾਂ ਹਰਗੋਬਿੰਦ ਨਗਰ ਨੇੜੇ ਜੈਨ ਸਥਾਨਕ ਦੀ ਯੋਗ ਸਿੱਖਿਆਰਥੀ ਮਨਸਾ ਵਿਨਾਇਕ,ਸ਼ਿਵਾਨੀ ਗੋਇਲ,ਸੋਨੀਆਂ, ਸੰਤੋਸ਼,ਭਾਈ ਵੀਰ ਸਿੰਘ ਕਾਲੋਨੀ ਦੀ ਸਿੱਖਿਆਰਥਣ ਨਵਦੀਪ ਕੌਰ,ਪਰਮਜੀਤ ਕੌਰ,ਬਲਜਿੰਦਰ ਕੌਰ,ਸਵਰਨਜੀਤ ਕੌਰ ਅਤੇ ਗੁਰੂ ਨਾਨਕ ਨਗਰ ਨੇੜੇ ਰਵਿੰਦਰਾ ਧਰਮਸ਼ਾਲਾ ਦੀ ਸਿੱਖਿਆਰਥਣ ਬਲਵਿੰਦਰ ਕੌਰ , ਕਮਲਜੀਤ ਕੌਰ ਅਤੇ ਗੁਰਜੋਤ ਕੌਰ ਨੇ ਵੀ ਯੋਗਸਾਧਨਾ ਦੇ ਤਜਰਬੇ ਸਾਂਝੇ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਉਪਰਾਲਾ ਸਮਾਜ ਵਿੱਚ ਸਿਹਤ ਜਾਗਰੂਕਤਾ ਦੇ ਨਾਲ-ਨਾਲ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕਰ ਰਿਹਾ ਹੈ।


        ਇਸੇ ਤਰ੍ਹਾਂ ਮਾਲੇਰਕੋਟਲਾ ਦੇ ਸਿਖਿਆਰਥਣ ਡਿੰਪਲ ਦਾ ਦੱਸਣਾ ਹੈ ਕਿ ਉਸ ਦੀ ਅਸਤਮਾਂ ਦੀ ਬਿਮਾਰੀ ਠੀਕ ਹੋਈ ਹੈ ਅਤੇ ਸਵਰਨ ਕੌਰ ਦਾ ਕਹਿਣਾ ਕਿ ਉਸਦੀ ਗਠੀਏ ਦੀ ਬਿਮਾਰੀ ਤੇ ਕਾਫੀ ਹੱਦ ਤੱਕ ਲਾਭ ਮਿਲਿਆ ਹੈ ਅਤੇ ਯੋਗ ਸਿੱਖਿਆਰਥੀ ਕਾਟਨ ਮਿਲ ਹਾਊਂਸ ਯੋਗ ਕੇਂਦਰ ਮਾਲੇਰਕੋਟਲਾ ਦੀ ਸਿੱਖਿਆਰਥੀ ਗੀਤਾ , ਸੁਮਨ,ਪਿੰਕੀ,ਵੀਨਾ ਅਹੁਜਾ ਅਤੇ ਹੋਰ ਸਿੱਖਿਆਰਥੀਆਂ ਦਾ ਕਹਿਣਾ ਹੈ ਕਿ ਯੋਗਾ ਨਾ ਸਿਰਫ਼ ਅੰਦਰੂਨੀ ਅਤੇ ਬਾਹਰੀ ਸੁੰਦਰਤਾ ਨੂੰ ਵਧਾਉਂਦਾ ਹੈ, ਸਗੋਂ ਇਹ ਸਰੀਰ ਦੀ ਜੀਵਨਸ਼ਕਤੀ, ਮਾਸਪੇਸ਼ੀਆਂ ਅਤੇ ਅੰਦਰੂਨੀ ਅੰਗਾਂ ਦੇ ਕੰਮਕਾਜ ਨੂੰ ਵੀ ਵਧਾਉਂਦਾ ਹੈ। ਮਾਡਰਨ ਕਾਲੋਨੀ ਦੇ ਯੋਗ ਸਾਧਕ ਹਰਜੀਤ ਕੌਰ , ਜਸਵੀਰ ਕੌਰ ਅਤੇ ਸ਼ਵਰਨਜੀਤ ਕੌਰ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ।


              ਅਮਰਗੜ੍ਹ ਦੀ ਯੋਗ ਸਾਧਕ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਸੂਰਜ ਨਮਸਕਾਰ, ਪ੍ਰਾਣਾਯਾਮ, ਕਪਾਲਭਾਤੀ ਆਦਿ ਵਰਗੇ ਨਿਯਮਤ ਯੋਗਾ ਅਭਿਆਸ ਕਰਨ ਨਾਲ, ਇੱਕ ਵਿਅਕਤੀ ਆਪਣੀ ਜਵਾਨੀ ਅਤੇ ਆਕਰਸ਼ਕਤਾ ਨੂੰ ਜੀਵਨ ਭਰ ਬਣਾਈ ਰੱਖ ਸਕਦਾ ਹੈ।


               ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਦੌੜ ਭੱਜ, ਵਿਅਸਤ ਜੀਵਨਸ਼ੈਲੀ ਪ੍ਰਦੂਸਿਤ ਵਾਤਾਵਰਨ ਅਤੇ ਤਨਾਅ ਭਰੇ ਮਾਹੌਲ ਵਿੱਚ ਮਨੁੱਖ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਬਹੁਤ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 65 ਸਥਾਨਾਂ ਤੇ ਯੋਗ ਕਲਾਸਾਂ ਜਿਲ੍ਹੇ ਦੀਆਂ ਸਮੂਹ ਸਬ ਡਵੀਜਨਾਂ ਵਿੱਚ ਲਗਾਈਆਂ ਜਾ ਰਹੀਆਂ ਹਨ । ਜਿਨ੍ਹਾਂ ਤੋਂ ਕਰੀਬ 1807 ਲੋਕ  ਮੁਫ਼ਤ ਯੋਗ ਕਲਾਸਾਂ ਦਾ ਲਾਭ ਲੈ ਰਹੇ ਹਨ , ਹੁਣ ਤੱਕ ਕਰੀਬ 1872 ਵਿਅਕਤੀਆਂ ਨੇ ਮੁਫ਼ਤ ਯੋਗ ਕਲਾਸਾਂ ਲਈ ਆਪਣੀ ਰੁਚੀ ਦਿਖਾਈ ਹੈ।


            ਉਨ੍ਹਾਂ ਸੀ.ਐਮ. ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਯੋਗ ਸਿੱਖਣ ਦੇ ਚਾਹਵਾਨ ਵਿਅਕਤੀ ਸੀ.ਐਮ.ਦੀ ਯੋਗਸ਼ਾਲਾ ਤਹਿਤ ਯੋਗ ਦੀਆਂ ਕਲਾਸਾਂ ਲਈ 7669- 400- 500 ਤੇ ਮਿਸ ਕਾਲ ਦੇ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਜਾਂ ਸੀ.ਐਮ. ਦੀ ਯੋਗਸ਼ਾਲਾਂ ਦੀ ਵੈਬਸਾਈਟ ਉਪਰ ਰਜਿਸਟਰ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਦੇਣ ਲਈ ਜ਼ਿਲ੍ਹੇ ਅੰਦਰ 13 ਟਰੇਨਰ ਤਾਇਨਾਤ ਕੀਤੇ ਗਏ ਹਨ ।


           ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫਤ ਯੋਗ ਸਿਖਲਾਈ ਦੇਣ ਦਾ ਇਹ ਪ੍ਰੋਜੈਕਟ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ ਤਾਂ ਜੋ ਯੋਗਾ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ਤੇ ਮਜ਼ਬੂਤ ਬਣਾ ਸਕੇ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.