ਤਾਜਾ ਖਬਰਾਂ
ਚੰਡੀਗੜ੍ਹ - ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ 'ਚ ਮੌਕ ਡਰਿੱਲ ਕਰਵਾਈ ਗਈ। ਇਸ ਵਿੱਚ ਪੁਲਿਸ, ਫਾਇਰ ਬ੍ਰਿਗੇਡ, ਐਨਸੀਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਮਸ਼ਕ ਦੌਰਾਨ ਬੰਬ ਨਿਰੋਧਕ ਦਸਤੇ ਅਤੇ ਸਨੀਫਰ ਡੌਗ ਨਾਲ ਟੀਮਾਂ ਬਣਾ ਕੇ ਚੈਕਿੰਗ ਕੀਤੀ ਗਈ।ਪੰਜਾਬ ਦੇ ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ-ਲੁਧਿਆਣਾ ਸਮੇਤ ਸ਼ਹਿਰ ਸਾਇਰਨ ਦੀ ਆਵਾਜ਼ ਨਾਲ ਗੂੰਜ ਉੱਠੇ। ਸਾਇਰਨ ਵੱਜਦੇ ਹੀ ਸਕੂਲ ਦੇ ਬੱਚੇ ਮੇਜ਼ਾਂ ਹੇਠਾਂ ਲੁਕ ਗਏ। ਖੇਡ ਦੇ ਮੈਦਾਨ ਵਿੱਚ ਖੇਡ ਰਹੇ ਬੱਚੇ ਸੁਰੱਖਿਅਤ ਥਾਂ ਲੱਭਣ ਲਈ ਭੱਜੇ। ਰੋਪੜ ਜ਼ਿਲ੍ਹੇ ਦੇ ਨੰਗਲ ਦੇ ਡੀਏਵੀ ਸਕੂਲ ਵਿੱਚ ਪੁਲਿਸ ਨੇ ਬੱਚਿਆਂ ਨੂੰ ਸਿਵਲ ਡਿਫੈਂਸ ਦੇ ਤਰੀਕੇ ਸਿਖਾਏ। ਬੱਚਿਆਂ ਨੂੰ ਸਿਖਾਇਆ ਕਿ ਜੰਗ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।
ਅੰਮ੍ਰਿਤਸਰ ਵਿੱਚ ਸਿਵਲ ਡਿਫੈਂਸ ਸਬੰਧੀ ਮੌਕ ਡਰਿੱਲ ਕਰਵਾਈ ਗਈ। ਇਸ ਦੌਰਾਨ ਬਚਾਅ ਟੀਮਾਂ ਨੂੰ ਸੀ.ਪੀ.ਆਰ. ਦੇਣਾ ਸਿਖਾਇਆ ਹੈ, ਅੱਗ ਲੱਗਣ ਦੀ ਸੂਰਤ ਵਿੱਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਨੂੰ ਬੁਝਾਉਣ ਦੀ ਰੀਹਰਸਲ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਹਸਪਤਾਲ ਲਿਜਾਣ ਦੇ ਤਰੀਕੇ ਦੱਸੇ ਗਏ। ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਵੀ ਜੰਗੀ ਹਾਲਾਤਾਂ ਵਿੱਚ ਬਚਣ ਦੇ ਤਰੀਕੇ ਦੱਸੇ ਗਏ। ਮੌਕ ਡਰਿੱਲ ਕਰੀਬ ਇੱਕ ਘੰਟੇ ਤੱਕ ਜਾਰੀ ਰਹੀ।
ਦੱਸ ਦੇਈਏ ਕਿ ਬੁੱਧਵਾਰ (7 ਮਈ) ਨੂੰ ਪੰਜਾਬ ਵਿੱਚ 20 ਥਾਵਾਂ 'ਤੇ ਮੌਕ ਡਰਿੱਲ ਕਰਵਾਈ ਜਾਵੇਗੀ। ਜਲੰਧਰ ਵਿੱਚ ਸ਼ਾਮ 4 ਵਜੇ ਸਾਇਰਨ ਵੱਜਣ ਨਾਲ ਮੌਕ ਡਰਿੱਲ ਸ਼ੁਰੂ ਹੋਈ। ਇਸ ਦੇ ਨਾਲ ਹੀ ਰਾਤ ਨੂੰ ਬਲੈਕਆਊਟ ਦੌਰਾਨ ਹਵਾਈ ਹਮਲੇ ਦੌਰਾਨ ਬਚਣ ਦੇ ਤਰੀਕੇ ਵੀ ਦੱਸੇ ਜਾਣਗੇ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਦੇਸ਼ ਭਰ ਵਿੱਚ ਮੌਕ ਡਰਿੱਲ ਅਤੇ ਸੁਰੱਖਿਆ ਤਿਆਰੀ ਅਭਿਆਸਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਦੇ 20 ਸ਼ਹਿਰਾਂ ਨੂੰ ਜ਼ੋਨ-2 ਅਤੇ ਜ਼ੋਨ-3 ਵਿੱਚ ਵੰਡਿਆ ਗਿਆ ਹੈ।
Get all latest content delivered to your email a few times a month.