ਤਾਜਾ ਖਬਰਾਂ
ਮੁੰਬਈ - ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 56ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਗੁਜਰਾਤ ਟਾਇਟਨਸ (GT) ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਇਸ ਸੀਜ਼ਨ 'ਚ ਦੋਵਾਂ ਟੀਮਾਂ ਦੀ ਇਹ ਦੂਜੀ ਆਪਸ 'ਚ ਭਿੜਣਗੀਆਂ । ਪਿਛਲੇ ਮੈਚ ਵਿੱਚ ਗੁਜਰਾਤ ਨੇ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ ਸੀ।
ਅੱਜ ਜਿੱਤਣ ਵਾਲੀ ਟੀਮ IPL-2025 ਦੇ ਅੰਕ ਸੂਚੀ ਵਿਚ ਸਿਖਰ 'ਤੇ ਰਹੇਗੀ। ਮੁੰਬਈ ਦੇ 11 ਮੈਚਾਂ 'ਚ 7 ਜਿੱਤਾਂ ਨਾਲ 14 ਅੰਕ ਹਨ। ਇਸ ਦੇ ਨਾਲ ਹੀ ਗੁਜਰਾਤ ਦੇ ਵੀ 10 ਮੈਚਾਂ ਵਿੱਚ 7 ਜਿੱਤਾਂ ਨਾਲ 14 ਅੰਕ ਹਨ।
Get all latest content delivered to your email a few times a month.