ਤਾਜਾ ਖਬਰਾਂ
ਇੱਕ ਸਰਕਾਰੀ ਕਾਲਜ ਦੇ ਬੰਦ ਪਏ ਰਿਹਾਇਸ਼ੀ ਕੁਆਰਟਰਾਂ ਵਿੱਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ ਕਾਰਨ ਹੋਈ ਹੈ। ਇਸ ਤੋਂ ਪਹਿਲਾਂ, ਇਹ ਖਬਰ ਪ੍ਰਸਾਰਿਤ ਕੀਤੀ ਗਈ ਸੀ ਕਿ ਇਨ੍ਹਾਂ ਬੰਦ ਕੁਆਰਟਰਾਂ ਵਿੱਚ ਨਸ਼ੇੜੀ ਨੌਜਵਾਨ ਆ ਕੇ ਨਸ਼ਾ ਕਰਦੇ ਹਨ। ਇਲਾਕਾ ਨਿਵਾਸੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇੱਥੇ ਕਾਫੀ ਸਰੀੰਜਾਂ ਅਤੇ ਨਸ਼ੇ ਦੇ ਹੋਰ ਸਮਾਨ ਮਿਲਦੇ ਹਨ। ਇਸਦੇ ਬਾਅਦ ਪੁਲਿਸ ਨੇ ਇੱਥੇ ਛਾਨਬੀਨ ਸ਼ੁਰੂ ਕੀਤੀ ਸੀ ਅਤੇ ਕਾਲਜ ਪ੍ਰਬੰਧਨ ਨੇ ਸਫਾਈ ਕਰਵਾਈ ਸੀ। ਪਰ ਅੱਜ ਵੀ ਇਹ ਮੌਤ ਵਾਪਰ ਗਈ ਹੈ।
ਮ੍ਰਿਤਕ ਨੌਜਵਾਨ ਦੀ ਪਹਿਚਾਨ ਰੋਹਿਤ ਕੁਮਾਰ ਦੇ ਰੂਪ ਵਿੱਚ ਹੋਈ ਹੈ, ਜੋ ਇੱਕ ਰਾਜਸਥਾਨੀ ਪ੍ਰਵਾਸੀ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਉਸ ਦੇ ਭਰਾ ਦੀਪਕ ਕੁਮਾਰ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰੋਹਿਤ ਗੁਜਰਾਤ ਤੋਂ ਆਇਆ ਸੀ ਅਤੇ ਰਾਤ ਨੂੰ ਖਾਣਾ ਖਾ ਕੇ ਸੈਰ ਕਰਨ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਲਾਸ਼ ਪੁਰਾਣੇ ਕੁਆਰਟਰਾਂ ਵਿੱਚ ਮਿਲੀ ਹੈ। ਉਹਨਾਂ ਦਾ ਕਹਿਣਾ ਹੈ ਕਿ ਰੋਹਿਤ ਨੂੰ ਕੁਝ ਲੜਕੇ ਫੋਨ ਕਰਦੇ ਸਨ, ਜਿਸ ਕਾਰਨ ਉਹ ਘਰੋਂ ਨਿਕਲ ਜਾਂਦਾ ਸੀ, ਪਰ ਇਹ ਪਤਾ ਨਹੀਂ ਕਿ ਉਹ ਨਸ਼ਾ ਕਰਦਾ ਸੀ ਜਾਂ ਨਹੀਂ।
ਇਲਾਕਾ ਨਿਵਾਸੀ ਬਿੱਟੂ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਕੁਆਰਟਰਾਂ ਵਿੱਚ ਨਸ਼ੇੜੀਆਂ ਦੇ ਆਉਣ ਦੀਆਂ ਸ਼ਿਕਾਇਤਾਂ ਪਿਛਲੇ ਸਮੇਂ ਵਿੱਚ ਵੀ ਕੀਤੀਆਂ ਗਈਆਂ ਸਨ। ਪੁਲਿਸ ਨੇ ਇੱਥੇ ਛਾਣਬੀਣ ਕੀਤੀ, ਪਰ ਨਸ਼ੇੜੀ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇੱਥੇ ਆ ਕੇ ਨਸ਼ਾ ਕਰਦੇ ਹਨ, ਜਿਸ ਕਰਕੇ ਅੱਜ ਇਸ ਨੌਜਵਾਨ ਦੀ ਮੌਤ ਹੋਈ ਹੈ।
Get all latest content delivered to your email a few times a month.