ਤਾਜਾ ਖਬਰਾਂ
ਬਟਾਲਾ ਨੇੜਲੇ ਪਿੰਡ ਥਿੰਦ ਧਾਰੀਵਾਲ ਚ ਪੁਲਿਸ ਅਤੇ ਗੈਂਗਸਟਰ ਦੇ ਵਿੱਚ ਚੱਲੀ ਗੋਲੀ ਮੌਕੇ ਤੇ ਗੈਂਗਸਟਰ ਹੋਇਆ ਜਖਮੀ ਗੈਂਗਸਟਰ ਮੋਹਿਤ ਸ਼ਾਹ ਜਿਸਨੇ ਕਿ ਕੁਝ ਦਿਨ ਪਹਿਲਾਂ ਕਾਲਜ ਅਤੇ ਸਕੂਲ ਦੇ ਨੇੜੇ ਗੋਲੀ ਚਲਾਈ ਸੀ ਇਸ ਤੇ ਮਾਮਲਾ ਦਰਜ ਸੀ ਪੁਲਿਸ ਨੂੰ ਲੋੜੀਂਦਾ ਸੀ, ਦੋ ਦਿਨ ਪਹਿਲਾਂ ਬਟਾਲਾ ਸਿਟੀ ਦੇ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਘਰ ਤੋ ਪੰਜ ਗੈਂਗਸਟਰ ਫੜੇ ਗਏ ਸਨ, ਉਹਨਾਂ ਚੋਂ ਇੱਕ ਇਹ ਵੀ ਸੀ ਜਿਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਇਸਨੇ ਹੈਰੋਇਨ ਪਿੰਡ ਧਾਰੀਵਾਲ ਦੇ ਨਹਿਰ ਦੇ ਕੰਡੇ ਲੁਕਾਈ ਹੋਈ ਹੈ ਅਤੇ ਇਸ ਦੀ ਬਰਾਮਦਗੀ ਕਰਨ ਲਈ ਪੁਲਿਸ ਇਸ ਨੂੰ ਇਥੇ ਲੈ ਕੇ ਆਈ ਜਦੋਂ ਜਿਸ ਜਗ੍ਹਾ ਤੇ ਹੈਰੋਇਨ ਨੱਪੀ ਸੀ ਉਹ ਜਗ੍ਹਾ ਜਦੋਂ ਐਸਐਚ ਓ ਸਿਟੀ ਬਟਾਲਾ ਲੈ ਕੇ ਪਹੁੰਚੇ ਤਾਂ ਹੈਰੋਇਨ ਦੀ ਬਜਾਏ ਇਸਨੇ ਪਿਸਟਲ ਕੱਢ ਕੇ ਪੁਲਿਸ ਤੇ ਦੋ ਰਾਉਂਦ ਫਾਇਰ ਕਰ ਦਿੱਤੇ ਜਵਾਬੀ ਫਾਇਰ ਐਸ ਐਚ ਓ ਸਿਟੀ ਵੱਲੋਂ ਵੀ ਕੀਤਾ ਗਿਆ ਜੋ ਗੈਂਗਸਟਰ ਦੀ ਲੱਤ ਦੇ ਵਿੱਚ ਲੱਗਾ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੂੰ ਮੌਕੇ ਤੇ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਹੋਏ ।
Get all latest content delivered to your email a few times a month.