ਤਾਜਾ ਖਬਰਾਂ
ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਚਿਹਰੇ ਦਿਲਜੀਤ ਦੋਸਾਂਝ ਨੇ ਮੈਟ ਗਾਲਾ 2025 ਵਿੱਚ ਪਹੁੰਚ ਕੇ ਇੱਕ ਨਵਾਂ ਇਤਿਹਾਸ ਰਚਿਆ। ਉਹ ਇਸ ਫੈਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਗਾਇਕ ਅਤੇ ਅਦਾਕਾਰ ਬਣ ਗਏ ਹਨ। ਨਿਊਯਾਰਕ ਸਿਟੀ ਵਿਚ ਹੋਏ ਇਸ ਸਮਾਗਮ ਵਿੱਚ, ਦਿਲਜੀਤ ਨੇ ‘ਮਹਾਰਾਜਾ’ ਥੀਮ 'ਤੇ ਆਧਾਰਿਤ ਰਿਵਾਇਤੀ ਪਹਿਰਾਵਾ ਪਹਿਨ ਕੇ ਨਾ ਸਿਰਫ਼ ਲੋਕਾਂ ਨੂੰ ਆਕਰਸ਼ਿਤ ਕੀਤਾ, ਸਗੋਂ ਪੰਜਾਬੀ ਗੁਰਮੁਖੀ ਲਿਪੀ ਨੂੰ ਆਪਣੇ ਲਿਬਾਸ ਵਿੱਚ ਸ਼ਾਮਲ ਕਰ ਕੇ ਮਾਂ-ਬੋਲੀ ਅਤੇ ਵਿਰਸੇ ਦੀ ਖੂਬਸੂਰਤ ਝਲਕ ਵੀ ਪੇਸ਼ ਕੀਤੀ।
ਮੈਟ ਗਾਲਾ, ਜਿਸਨੂੰ ਕਾਸਟਿਊਮ ਇੰਸਟੀਚਿਊਟ ਗਾਲਾ ਵੀ ਕਿਹਾ ਜਾਂਦਾ ਹੈ, ਹਰ ਸਾਲ ਮਈ ਦੇ ਪਹਿਲੇ ਸੋਮਵਾਰ ਨੂੰ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਜਿਸਦਾ ਮਕਸਦ ਕਾਸਟਿਊਮ ਇੰਸਟੀਚਿਊਟ ਲਈ ਫੰਡ ਇਕੱਠਾ ਕਰਨਾ ਹੁੰਦਾ ਹੈ। ਇਹ ਸਮਾਰੋਹ ਵਿਸ਼ਵ ਭਰ ਦੇ ਫੈਸ਼ਨ, ਕਲਾ ਅਤੇ ਸੱਭਿਆਚਾਰ ਦੇ ਚੇਤਨਾਵਾਨ ਨੁਮਾਇੰਦਿਆਂ ਨੂੰ ਇਕੱਠਾ ਕਰਦਾ ਹੈ।
ਜਿੱਥੇ ਹੋਰ ਬਾਲੀਵੁੱਡ ਹਸਤੀਆਂ ਨੇ ਵੀ ਆਪਣੇ ਵਿਲੱਖਣ ਅੰਦਾਜ਼ ਨਾਲ ਹਾਜ਼ਰੀ ਲਾਈ, ਉੱਥੇ ਦਿਲਜੀਤ ਦੀ ਰਿਵਾਇਤੀ ਚਿੱਟੀ ਮਹਾਰਾਜਾ ਡ੍ਰੈੱਸ ਅਤੇ ਵ੍ਹਾਈਟ ਪੱਗ ਨੇ ਸਾਰੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਉਨ੍ਹਾਂ ਦੀ ਪੇਸ਼ਕਸ਼ ਨੇ ਸਿਰਫ਼ ਫੈਸ਼ਨ ਦੀ ਦੁਨੀਆ ਵਿੱਚ ਹੀ ਨਹੀਂ, ਸਗੋਂ ਸੱਭਿਆਚਾਰਕ ਪੱਧਰ 'ਤੇ ਵੀ ਪੰਜਾਬੀਅਤ ਨੂੰ ਨਵੀਂ ਉਚਾਈਆਂ 'ਤੇ ਪਹੁੰਚਾਇਆ।
Get all latest content delivered to your email a few times a month.