ਤਾਜਾ ਖਬਰਾਂ
7 ਮਈ ਨੂੰ ਵੱਜਣਗੇ ਚੇਤਾਵਨੀ ਸਾਇਰਨ – ਪਾਕਿਸਤਾਨ ਨਾਲ ਵਧਦੇ ਤਣਾਅ ਵਿਚਕਾਰ MHA ਨੇ ਦਿੱਤੇ ਮੌਕ ਡ੍ਰਿਲ ਦੇ ਨਿਰਦੇਸ਼
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਦਿੱਲੀ ਵਿੱਚ ਇਸ ਮਾਮਲੇ ‘ਤੇ ਇੱਕ ਉੱਚ ਪੱਧਰੀ ਮੀਟਿੰਗ ਜਾਰੀ ਹੈ। ਇਸ ਤਣਾਅ ਨੂੰ ਦੇਖਦਿਆਂ, ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਰਾਜਾਂ ਨੂੰ 7 ਮਈ ਨੂੰ ਸਿਵਲ ਡਿਫੈਂਸ ਦੀ ਮੌਕ ਅਭਿਆਸ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਮੌਕ ਅਭਿਆਸ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਐਮਰਜੈਂਸੀ, ਅੱਗ, ਹਵਾਈ ਹਮਲੇ ਜਾਂ ਗੋਲੀਬਾਰੀ ਵਰਗੀਆਂ ਸਥਿਤੀਆਂ ਦੌਰਾਨ ਸੁੁਰੱਖਿਅਤ ਰਹਿਣ ਦੀ ਸਿਖਲਾਈ ਦੇਣ ਲਈ ਕਰਵਾਏ ਜਾਣਗੇ। ਮੌਕੇ ‘ਤੇ ਚੇਤਾਵਨੀ ਸਾਇਰਨ ਵੀ ਵੱਜਾਏ ਜਾਣਗੇ ਤਾਂ ਜੋ ਲੋਕ ਅਸਲ ਹਾਲਾਤਾਂ ਵਿੱਚ ਆਪਣੀ ਤਿਆਰੀ ਦੀ ਜਾਂਚ ਕਰ ਸਕਣ।
Get all latest content delivered to your email a few times a month.