IMG-LOGO
ਹੋਮ ਪੰਜਾਬ, ਸਿੱਖਿਆ, ਵਕਫ਼ ਬੋਰਡ ਦੀ ਦੋ ਮੈਂਬਰੀ ਕਮੇਟੀ ਨੇ ਬੋਰਡ ਤਹਿਤ ਚੱਲਦੇ...

ਵਕਫ਼ ਬੋਰਡ ਦੀ ਦੋ ਮੈਂਬਰੀ ਕਮੇਟੀ ਨੇ ਬੋਰਡ ਤਹਿਤ ਚੱਲਦੇ ਸਕੂਲਾਂ ਅਤੇ ਕਾਲਜ ਦੀ ਕੀਤਾ ਪਲੇਠਾ ਦੌਰਾ

Admin User - May 04, 2025 01:31 PM
IMG

ਕਮੇਟੀ ਮੈਂਬਰਾਂ ਪ੍ਰਿੰਸੀਪਲਾਂ ਨੂੰ ਭਰੋਸਾ ਦਿਵਾਇਆ ਕਿ ਓਹਨਾਂ ਨੂੰ ਦਰਪੇਸ਼ ਸਮਸਿਆਵਾਂ ਨੂੰ ਚੇਅਰਮੈਨ ਨਾਲ ਵਿਚਾਰ ਵਟਾਂਦਰਾ ਕਰਕੇ ਜਲਦ ਹੱਲ ਕੀਤਾ ਜਾਵੇਗਾ

ਮਾਲੇਰਕੋਟਲਾ 04 ਮਈ (‌ ਭੁਪਿੰਦਰ ਗਿੱਲ) ਪੰਜਾਬ ਵਕਫ ਬੋਰਡ ਵੱਲੋਂ ਦੋ ਮੈਂਬਰੀ ਬਣਾਈ ਗਈ ਐਜੂਕੇਸ਼ਨ ਕਮੇਟੀ ਮੈਡਮ ਯਾਸਮੀਨ ਪਰਵੀਨ ਅਤੇ ਮੈਡਮ ਸੋਬੀਆ ਇਕਬਾਲ ਵੱਲੋਂ ਅੱਜ ਆਪਣਾ ਪਲੇਠਾ ਇਸਲਾਮੀਆ ਸਕੂਲਾਂ ਅਤੇ ਇਸਲਾਮੀਆ ਕਾਲਜ ਦਾ ਦੌਰਾ ਕੀਤਾ ਗਿਆ। ਆਪਣੇ ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਕੂਲਾਂ ਅਤੇ ਕਾਲਜ ਦੇ ਪ੍ਰਿੰਸੀਪਲਾਂ ਵੱਲੋਂ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਜਿਨਾਂ ਨੂੰ ਉਹ ਬਹੁਤ ਜਲਦ ਵਕਫ਼ ਬੋਰਡ ਦੇ ਚੇਅਰਮੈਨ ਹਾਜੀ ਮੁਹੰਮਦ ਓਵੈਸ ਸਾਹਮਣੇ ਰੱਖਣਗੇ ਅਤੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਇਸਲਾਮੀਆ ਗਰਲਜ਼ ਸਕੂਲ ਦੀ ਪ੍ਰਿੰਸੀਪਲ ਮੈਡਮ ਸਬਾ ਅਤੇ ਇਸਲਾਮੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਮੈਡਮ ਰਾਹੀਲਾ ਨੇ ਦੱਸਿਆ ਕਿ ਉਹਨਾਂ ਨੂੰ ਜਿਥੇ ਕਈ ਟੀਚਰਾਂ  ਦੀ ਲੋੜ ਹੈ ਉਥੇ ਹੀ ਦੂਜੇ ਪਾਸੇ ਬਿਲਡਿੰਗ ਨੂੰ ਵੱਡਾ ਕਰਨ ਦੀ ਬੇਹੱਦ ਜਰੂਰਤ ਹੈ ਤਾਂ ਕਿ ਬੱਚੀਆਂ ਨੂੰ ਸਹੀ ਤਰੀਕੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਹੋਰ ਕਿਹਾ ਕਿ ਸਕੂਲ ਅਤੇ ਕਾਲਜ ਦੀ ਸਾਂਝੀ ਚੱਲਦੀ ਕੰਨਟੀਨ ਪਿਛਲੇ ਲੰਬੇ ਅਰਸੇ ਤੋਂ ਠੇਕੇ ਤੇ ਨਹੀਂ ਦਿੱਤੀ ਗਈ ਹੈ ਜਿਸ ਦਾ ਠੇਕਾ ਦੇਣਾ ਬਹੁਤ ਜਰੂਰੀ ਹੈ । ਜਦੋਂ ਕਿ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਮੁਹੰਮਦ ਜਮੀਲ ਨੇ ਦੱਸਿਆ ਕਿ ਉਹਨਾਂ ਦੀ ਬਿਲਡਿੰਗ ਦਾ ਫਰੰਟ ਵਾਲਾ  ਹਿੱਸਾ ਅਤੇ ਸਕੂਲ ਦਾ ਗਰਾਉਂਡ ਕਾਫੀ ਨੀਵਾਂ ਹੈ ਜਿਸ ਕਾਰਨ ਬਰਸਾਤ ਦਾ ਪਾਣੀ ਉਕਤ ਬਿਲਡਿੰਗ ਵਿੱਚ ਭਰ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸਕੂਲ ਦੇ ਕਈ ਕਮਰਿਆਂ ਦੀ ਛੱਤ ਖਸਤਾ ਹੋਣ ਕਰਕੇ ਉਹਨਾਂ ਨੂੰ ਬੰਦ ਕੀਤਾ ਗਿਆ ਹੈ। ਉਹਨਾਂ ਹੋਰ ਕਿਹਾ ਕਿ ਸਕੂਲ ਦੇ ਤਹਿਤ ਚਲਦੀਆਂ ਪੰਜ ਬਰਾਂਚਾਂ ਵਿੱਚੋਂ ਕੁਝ ਇੱਕ ਵਿੱਚ ਛੋਟੇ ਬੱਚਿਆਂ ਨੂੰ ਸੰਭਾਲਣ ਲਈ ਆਯਾ ਦੀ ਸਖਤ ਜਰੂਰਤ ਹੈ। ਐਜੂਕੇਸ਼ਨ ਕਮੇਟੀ ਦੀਆਂ ਦੋਵੇਂ ਮੈਂਬਰਾਂ ਨੇ ਸਕੂਲਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਹਨਾਂ ਨੂੰ ਭਰੋਸਾ ਦਵਾਇਆ ਕਿ ਵਕਫ ਬੋਰਡ ਦੇ ਚੇਅਰਮੈਨ ਹਾਜੀ ਮੁਹੰਮਦ ਓਵੈਸ ਐਜੂਕੇਸ਼ਨ ਅਤੇ ਸਿਹਤ ਨੂੰ ਬਿਹਤਰ ਕਰਨ ਲਈ ਹਰ ਪਲ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਵਕਫ਼ ਬੋਰਡ ਤਹਿਤ ਚਲਦੇ ਸਕੂਲਾਂ ਤੇ ਕਾਲਜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਹ ਆਪਣੀ ਟੀਮ ਨਾਲ ਮਿਲ ਕੇ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਹੋਰ ਕਿਹਾ ਕਿ ਇਹ ਉਹਨਾਂ ਦਾ ਪਹਿਲਾ ਦੌਰਾ ਸੀ ਤੇ ਇਸ ਤਰ੍ਹਾਂ ਦੇ ਦੌਰੇ ਹੁੰਦੇ ਰਹਿਣਗੇ ਅਤੇ ਇਹਨਾਂ ਅਦਾਰਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਸਿੱਖਿਆ ਵਿੱਚ ਹੋਰ ਸੁਧਾਰ ਲਿਆਉਣ ਲਈ ਕੋਸਿਸ਼ਾਂ ਹਮੇਸ਼ਾ ਜਾਰੀ ਰਹਿਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.