ਤਾਜਾ ਖਬਰਾਂ
ਮਾਨਸਾ, 3 ਮਈ 2025 ( ਸੰਜੀਵ ਜਿੰਦਲ ) : ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ 'ਯੁੱਧ ਨਸ਼ਿਆ ਵਿਰੁੱਧ' ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੇ ਤਹਿਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਦੇ ਆਦੇਸ਼ਾਂ ਅਨੁਸਾਰ ਅਤੇ ਹਰਜੀਤ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 350 ਗ੍ਰਾਮ ਹੈਰੋਇਨ ਸਮੇਤ ਇੱਕ ਵਰਨਾ ਕਾਰ ਨੰਬਰੀ ਐਚ.ਆਰ 12 ਜੈੱਡ 4290 ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਜਿਸ ਤੇ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਸਵਿੰਦਰ ਸਿੰਘ ਡੀ.ਐਸ.ਪੀ (ਇਨਵੈ:) ਮਾਨਸਾ, ਪੁਸਪਿੰਦਰ ਸਿੰਘ ਡੀ.ਐਸ.ਪੀ (ਐਚ) ਮਾਨਸਾ ਦੀ ਦੇਖ ਰੇਖ ਹੇਠ ਥਾਣੇ: ਬਲਕੋਰ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 02-05-2025 ਨੂੰ ਸ:ਥ ਸਵਰਨ ਕੌਰ ਸੀ.ਆਈ.ਏ ਸਟਾਫ ਮਾਨਸਾ ਵੱਲੋ ਸਮੇਤ ਸਾਥੀਆਂ ਦੇ ਦੋਰਾਨੇ ਗਸ਼ਤ ਜੋਗੀਪੀਰ ਝਿੜ੍ਹੀ (ਥਾਣਾ ਜੋਗਾ) ਪਾਸ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰੀ ਐਚ.ਆਰ 12 ਜੈੱਡ 4290 ਨੂੰ ਰੋਕ ਕੇ ਉਸ ਵਿੱਚ 2 ਸਵਾਰ ਵਿਅਕਤੀ ਹਰਦੀਪ ਸਿੰਘ ਉਰਫ ਦੀਪ (ਉਮਰ 27 ਸਾਲ) ਪੁੱਤਰ ਮੇਜਰ ਸਿੰਘ ਵਾਸੀ ਭੰਮੇ ਕਲਾ ਹਾਲ ਨਿਧਾਨ ਸਿੰਘ ਨਗਰ ਮਾਨਸਾ, ਮਨਪ੍ਰੀਤ ਸਿੰਘ ਉਰਫ ਮਨੀ (ਉਮਰ 25 ਸਾਲ)ਪੁੱਤਰ ਸੁਖਵਿੰਦਰ ਸਿੰਘ ਵਾਸੀ ਦਲੀਏਵਾਲੀ ਦੀ ਵਰਨਾ ਕਾਰ ਉਕਤ ਦੇ ਗੇਅਰ ਹੈਂਡਲ ਪਾਸੋੋ 350 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁ.ਨੰ 34 ਮਿਤੀ 02.05.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਜੋਗਾ ਵਿੱਚ ਦਰਜ ਕੀਤਾ ਗਿਆ।
SSP ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸਤੋਂ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾਂ ਦੇ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।
Get all latest content delivered to your email a few times a month.