ਤਾਜਾ ਖਬਰਾਂ
ਅੰਮ੍ਰਿਤਸਰ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਵਿੱਚ 4 ਮਈ ਨੂੰ ਹੋਣ ਵਾਲੀ ਨੀਟ (NEET) ਪ੍ਰੀਖਿਆ ਸਬੰਧੀ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵਿਦਿਆਰਥੀ ਸਵੇਰੇ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਸਕਣਗੇ। ਉਮੀਦਵਾਰਾਂ ਲਈ ਐਡਮਿਟ ਕਾਰਡ ਦੇ ਨਾਲ ਪਛਾਣ ਦੇ ਸਬੂਤ ਵਜੋਂ ਪੈਨ ਕਾਰਡ, ਪਾਸਪੋਰਟ, ਆਧਾਰ ਕਾਰਡ, ਜਾਂ ਆਈਡੀ ਵਿੱਚੋਂ ਕੋਈ ਵੀ ਇੱਕ ਲਿਆਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਦੀ ਹੀ ਇਜਾਜ਼ਤ ਹੋਵੇਗੀ। ਪ੍ਰਿੰਟ ਕੀਤੀ ਸਮੱਗਰੀ, ਕਿਤਾਬਾਂ, ਕਾਗਜ਼, ਪੈਨਸਿਲ ਬਾਕਸ, ਜਿਓਮੈਟਰੀ ਬਾਕਸ, ਪਲਾਸਟਿਕ ਪਾਊਚ, ਪੈੱਨ, ਸਕੇਲ, ਲੌਗ ਟੇਬਲ, ਪੈਡ, ਇਰੇਜ਼ਰ ਜਾਂ ਕੈਲਕੁਲੇਟਰ ਪ੍ਰੀਖਿਆ ਕੇਂਦਰ ਵਿੱਚ ਨਹੀਂ ਲਿਜਾਏ ਜਾ ਸਕਦੇ ਹਨ।
ਮੋਬਾਈਲ ਫੋਨ, ਈਅਰਫੋਨ, ਸਮਾਰਟ ਵਾਚ, ਪੈਨ ਡਰਾਈਵ, ਕ੍ਰੈਡਿਟ-ਡੈਬਿਟ ਕਾਰਡ ਵਰਗੇ ਇਲੈਕਟ੍ਰਾਨਿਕ ਉਪਕਰਨਾਂ 'ਤੇ ਵੀ ਪਾਬੰਦੀ ਹੈ। ਨਾਲ ਹੀ, ਬਟੂਆ, ਕੈਮਰਾ, ਗਲਾਸ, ਗਹਿਣੇ, ਹੇਅਰ ਬੈਂਡ, ਬੈਲਟ, ਟੋਪੀ, ਸਕਾਰਫ਼ ਜਾਂ ਖਾਣ-ਪੀਣ ਦੀਆਂ ਚੀਜ਼ਾਂ ਨਹੀਂ ਲਿਜਾ ਸਕਦੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.