ਤਾਜਾ ਖਬਰਾਂ
ਅਬੋਹਰ ਦੇ ਪਿੰਡ ਬਜੀਦਪੁਰ ਭੋਮਾ ਵਿੱਚ ਸਵੇਰ ਦੇ ਸਮੇਂ ਇੱਕ ਵੱਡੀ ਮੁਸੀਬਤ ਨੇ ਦਸਤਕ ਦਿੱਤੀ ਜਦੋਂ ਲੰਬੀ ਰਜਬਾਹੇ ਵਿੱਚ 50 ਫੁੱਟ ਦਾ ਪਾੜ ਪੈ ਗਿਆ। ਜਿਸ ਕਾਰਨ 100 ਏਕੜ ਤੋਂ ਵੱਧ ਰਕਬੇ ਵਿੱਚ ਪਾਣੀ ਭਰ ਗਿਆ। ਕਿਸਾਨਾਂ ਦੇ ਖੇਤਾਂ ਵਿੱਚ ਹਰਾ ਚਾਰਾ, ਮੋਟਰਾਂ ਅਤੇ ਢਾਣੀਆਂ ਨੂੰ ਨੁਕਸਾਨ ਹੋਇਆ ਹੈ। ਪਾਣੀ ਰੋਕਣ ਲਈ ਮਹਿਕਮਾ ਨਹਿਰੀ ਨੇ ਕਾਰਵਾਈ ਕੀਤੀ ਪਰ ਤੱਕਰੀਬਨ ਸੈਂਕੜੇ ਏਕੜ ਰਕਬੇ ਵਿੱਚ ਨੁਕਸਾਨ ਹੋ ਚੁੱਕਾ ਸੀ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Get all latest content delivered to your email a few times a month.