IMG-LOGO
ਹੋਮ ਪੰਜਾਬ: ਜੰਡਿਆਲਾ ਗੁਰੂ ਦੇ ਪਿੰਡ ਮੱਲੀਆ ਦੇ ਮੈਡੀਕਲ ਸਟੋਰ 'ਤੇ ਅਣਪਛਾਤੇ...

ਜੰਡਿਆਲਾ ਗੁਰੂ ਦੇ ਪਿੰਡ ਮੱਲੀਆ ਦੇ ਮੈਡੀਕਲ ਸਟੋਰ 'ਤੇ ਅਣਪਛਾਤੇ ਵਿਆਕਤੀਆਂ ਵਲੋਂ ਚਲਾਈਆਂ ਗਈਆ ਗੋਲੀਆ, ਸੀਸੀਟੀਵੀ 'ਚ ਕੈਦ ਘਟਨਾ

Admin User - Apr 30, 2025 07:25 PM
IMG

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕ ਹਲਕਾ ਜੰਡਿਆਲਾ ਦੇ ਪਿੰਡ ਮੱਲੀਆ ਤੋ ਸਾਹਮਣੇ ਆਇਆ ਹੈ ਜਿਥੇ ਦੋ ਧਿਰਾਂ ਦੀ ਰਜਿੰਸ਼ ਦੇ ਚਲਦੇ ਸ਼ੌਸਲ ਮੀਡੀਆ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਰਜਿੰਸ਼ ਦੇ ਤਹਿਤ ਇਕ ਨੋਜਵਾਨ ਵਲੋ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਮੈਡੀਕਲ ਸਟੋਰ ਤੇ ਗੋਲੀਆ ਚਲਾਇਆ ਹਨ ਜਿਸਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ ਜਿਸਦੇ ਅਧਾਰ ਤੇ ਪੁਲਿਸ ਵਲੋ ਮੈਡੀਕਲ ਸਟੋਰ ਦੇ ਮਾਲਿਕ ਦੇ ਬਿਆਨਾਂ ਤੇ ਪਰਚਾ ਦੇਣ ਦੀ ਗਲ ਆਖੀ ਹੈ।


ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਜੰਡਿਆਲਾ ਦੇ ਐਸ ਐਚ ਉ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਕਿ ਪਿੰਡ ਮੱਲੀਆ ਵਿਖੇ ਇਕ ਮੈਡੀਕਲ ਸਟੋਰ ਤੇ ਗੋਲੀ ਹੈ ਜਿਸਦੀ ਦੋਰਾਨ ਏ ਤਫਤੀਸ਼ ਇਹ ਗਲ ਸਾਹਮਣੇ ਆਈ ਹੈ ਕਿ ਪਿੰਡ ਦੇ ਮੈਡੀਕਲ ਸਟੋਰ ਵਾਲੇ ਨੋਜਵਾਨ ਸਨਪ੍ਰੀਤ ਅਤੇ ਪਿੰਡ ਦੇ ਅਜੈ ਵਿਚ ਪਹਿਲਾ ਤੋ ਤਕਰਾਰ ਸੀ ਜਿਸਦੇ ਚਲਦੇ ਪਹਿਲਾ ਵੀ ਦੋਵੇ ਨੋਜਵਾਨਾ ਵਲੋ ਆਪਣੇ ਸਾਥੀਆ ਨਾਲ ਇਕਠੇ ਹੋ ਜੋਰ ਅਜਮਾਇਸ ਕੀਤੀ ਜਾ ਰਹੀ ਸੀ ਜਿਸ ਸੰਬਧੀ ਪਿੰਡ ਦੇ ਮੌਸਤਬਰਾ ਵਲੋ ਇਹਨਾ ਦਾ ਫੈਸਲਾ ਕਰਵਾਇਆ ਗਿਆ ਸੀ ਪਰ ਉਪਰੰਤ ਫੈਸਲੇ ਦੋਵੇ ਸ਼ੌਸਲ ਮੀਡੀਆ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੋਸਟਾ ਪਾ ਰਹੇ ਸਨ ਜਿਸਦੇ ਚਲਦੇ ਰਜਿਸ਼ਨ ਅਜੈ ਵਲੋ ਆਪਣੇ ਪਿਤਾ ਜੋ ਕਿ ਜੇਲ ਵਿਚ ਹੈ ਦੇ ਲਾਇਸੈਂਸੀ ਹਥਿਆਰ ਨਾਲ ਮੈਡੀਕਲ ਸਟੋਰ ਦੇ ਬਾਹਰ ਗੋਲੀਆ ਚਲਾਇਆ ਜੋ ਕਿ ਸਾਰਾ ਮਾਮਲਾ ਸੀਸੀਟੀਵੀ ਵਿਚ ਕੈਦ ਹੋਇਆ ਹੈ ਅਤੇ ਫਿਲਹਾਲ ਪੁਲਿਸ ਵਲੋ ਮਾਮਲੇ ਦੀ ਜਾਂਚ ਕਰ ਪੀੜੀਤ ਨੋਜਵਾਨ ਦੇ ਬਿਆਨਾ ਅਤੇ ਸੀਸੀਟੀਵੀ ਦੇ ਅਧਾਰ ਤੇ ਮੁਕਦਮਾ ਦਰਜ ਕਰਨ ਦੀ ਗਲ ਆਖੀ ਹੈ ਅਤੇ ਲਾਇਸੈਂਸੀ ਪਿਸਤੋਲ ਦੇ ਮਾਲਿਕ ਤੇ ਵੀ ਐਕਸ਼ਨ ਲੈਣ ਦੀ ਗਲ ਕੀਤੀ ਹੈ।ਉਧਰ ਪਿੰਡ ਵਾਸੀਆਂ ਵਲੋਂ ਇਸ ਘਟਨਾ ਦੀ ਸਖਤ ਸ਼ਬਦਾ ਵਿਚ ਨਿੰਦਿਆ ਕਰਦਿਆ ਪੁਲਿਸ ਵਲੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.