ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤ ਦੇ ਰਾਸ਼ਟਰਪਤੀ ਨੇ ਅੱਜ ਨਵੀਂ ਦਿੱਲੀ ਵਿਖੇ ਆਯੋਜਿਤ ਨਾਗਰਿਕ ਅਲੰਕਰਣ ਸਮਾਰੋਹ ਵਿੱਚ ਹਿਮਾਚਲ ਪ੍ਰਦੇਸ਼ ਦੇ ਹਰਿਮਨ ਸ਼ਰਮਾ ਨੂੰ (ਖੇਤੀਬਾੜੀ), ਹੋਰਨਾਂ ਦੇ ਖੇਤਰ ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ।
ਪੁਰਸਕਾਰ ਜੇਤੂ ਦੇ ਜੀਵਨ ਅਤੇ ਕੰਮਾਂ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਗਿਆ ਹੈ-
ਹਰਿਮਨ ਸ਼ਰਮਾ
ਹਰਿਮਨ ਸ਼ਰਮਾ ਇੱਕ ਮੰਨੇ-ਪ੍ਰਮੰਨੇ ਪ੍ਰਗਤੀਸ਼ੀਲ ਕਿਸਾਨ ਹਨ, ਜਿਨ੍ਹਾਂ ਨੇ ਸੇਬ ਦੀ ਇੱਕ ਅਜਿਹੀ ਨਵੀਂ ਕਿਸਮ (ਐੱਚਆਰਐੱਮਐੱਨ-99) ਵਿਕਸਿਤ ਕੀਤੀ ਹੈ, ਜਿਸ ਨੂੰ ਮੈਦਾਨੀ, ਗਰਮ ਖੰਡੀ ਅਤੇ ਉਪ-ਖੰਡੀ ਖੇਤਰਾਂ ਵਿੱਚ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ, ਜਿੱਥੇ ਗਰਮੀਆਂ ਵਿੱਚ ਤਾਪਮਾਨ 40 ਤੋਂ 50 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਇਸ ਕਿਸਮ ਨੂੰ ਫੁੱਲ ਆਉਣ ਅਤੇ ਫਲ ਲੱਗਣ ਦੇ ਲਈ ਠੰਡੇ ਵਾਤਾਵਰਣ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ।
4 ਅਪ੍ਰੈਲ, 1956 ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਪਨਿਯਾਲਾ ਵਿੱਚ ਪੈਦਾ ਹੋਏ, ਸ਼੍ਰੀ ਹਰਿਮਨ ਸ਼ਰਮਾ ਨੇ ਦਸਵੀਂ ਕਲਾਸ ਤੱਕ ਪੜ੍ਹਾਈ ਕੀਤੀ ਅਤੇ ਪਰਿਵਾਰ ਦੀ ਮਾੜੀ ਆਰਥਿਕ ਸਥਿਤੀ ਕਾਰਨ ਸਕੂਲ ਛੱਡ ਦਿੱਤਾ। ਉਨ੍ਹਾਂ ਨੇ ਪੈਸਾ ਕਮਾਉਣ ਲਈ ਖੇਤੀਬਾੜੀ ਕਰਨੀ ਸ਼ੁਰੂ ਕੀਤੀ। ਪਰ ਮੌਸਮੀ ਖੇਤੀ ਨਾਲ ਉਨ੍ਹਾਂ ਨੂੰ ਉਚਿਤ ਲਾਭ ਨਹੀਂ ਮਿਲ ਸਕਿਆ। ਇਸ ਲਈ ਉਨ੍ਹਾਂ ਨੇ ਬਾਗਵਾਨੀ ਕਰਨੀ ਸ਼ੁਰੂ ਕਰ ਦਿੱਤੀ। ਸ਼ੁਰੂਆਤ ਵਿੱਚ ਉਹ ਇਸ ਖੇਤਰ ਦੇ ਮੌਸਮੀ ਫਲਾਂ ਦੇ ਪੌਦੇ ਜਿਵੇਂ ਅੰਬ, ਲੀਚੀ, ਅਮਰੂਦ ਆਦਿ ਉਗਾ ਰਹੇ ਸਨ। ਪਰ ਇਸ ਖੇਤਰ ਵਿੱਚ ਸਰਦੀਆਂ ਦੇ ਮੌਸਮ ਵਿੱਚ ਭਾਰੀ ਬਰਫਬਾਰੀ ਹੋਈ, ਜਿਸ ਨਾਲ ਅੰਬ ਦੇ ਪੌਦੇ ਖਰਾਬ ਹੋ ਗਏ ਅਤੇ ਜ਼ਿਆਦਾ ਫਲ ਨਹੀਂ ਦੇ ਸਕੇ। ਤਦ ਉਨ੍ਹਾਂ ਨੇ ਰਵਾਇਤੀ ਫਸਲਾਂ ਦੇ ਵਿਕਲਪ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਵਿਕਲਪ ਐੱਚਆਰਐੱਮਐੱਨ-99 (ਉਨ੍ਹਾਂ ਦੁਆਰਾ ਵਿਕਸਿਤ ਸੇਬ ਦੀ ਇੱਕ ਕਿਸਮ) ਦੇ ਰੂਪ ਵਿੱਚ ਸਾਹਮਣੇ ਆਇਆ।
ਸ਼ਰਮਾ ਹਮੇਸ਼ਾ ਆਪਣੇ ਘਰ ਦੇ ਪਿੱਛੇ ਜਾਂ ਆਲੇ-ਦੁਆਲੇ ਸੇਬ ਦੇ ਬੀਜਾਂ ਨੂੰ ਇੰਝ ਹੀ ਸੁੱਟ ਦਿੰਦੇ ਸਨ। ਕੁਝ ਵਰ੍ਹਿਆਂ ਦੇ ਬਾਅਦ ਉਨ੍ਹਾਂ ਨੇ ਦੇਖਿਆ ਕਿ ਬੀਜ ਤਾਂ ਅੰਕੁਰਿਤ ਹੋਣ ਲੱਗੇ ਸਨ। ਵਰ੍ਹੇ 2001 ਵਿੱਚ ਉਨ੍ਹਾਂ ਵਿੱਚੋਂ ਇੱਕ ਰੁੱਖ ‘ਤੇ ਕੁਝ ਫਲ ਲਗੇ। ਇੱਕ ਕਿਸਾਨ ਵਜੋਂ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਸਮੁੰਦਰ ਤਲ ਤੋਂ 1800 ਫੁੱਟ ਉੱਪਰ ਸਥਿਤ ਉਨ੍ਹਾਂ ਦੇ ਪਿੰਡ ਵਰਗੇ ਗਰਮ ਖੇਤਰ ਵਿੱਚ ਸੇਬ ਦਾ ਇਹ ਰੁੱਖ ਅਸਾਧਾਰਣ ਸੀ। ਉਨ੍ਹਾਂ ਨੇ ਇਸ ਪੌਦੇ ਦੀ ਸੰਭਾਲ ਕੀਤੀ ਅਤੇ ਅਗਲੇ ਵਰ੍ਹੇ ਉਨ੍ਹਾਂ ਨੇ ਉਸ ਦੀਆਂ ਕੁਝ ਟਹਿਣੀਆਂ ਲਈਆਂ ਅਤੇ ਇੱਕ ਪਲੱਮ ਦੇ ਰੁੱਖ ‘ਤੇ ਉਨ੍ਹਾਂ ਨੂੰ ਗ੍ਰਾਫਟ ਕੀਤਾ ਕਿਉਂਕਿ ਸੇਬ ਦਾ ਕੋਈ ਰੁੱਖ ਉਪਲਬਧ ਨਹੀਂ ਸੀ। ਗ੍ਰਾਫਟਿੰਗ ਸਫ਼ਲ ਰਹੀ ਅਤੇ ਤਿੰਨ ਵਰ੍ਹਿਆਂ ਬਾਅਦ ਉਨ੍ਹਾਂ ਨੂੰ ਵਧੀਆ ਗੁਣਵੱਤਾ ਵਾਲੇ ਫਲ ਮਿਲਣ ਲਗੇ। ਵਰ੍ਹੇ 2004 ਤੋਂ 2005 ਦੇ ਦੌਰਾਨ ਉਹ ਸ਼ਿਮਲਾ ਤੋਂ ਕ੍ਰੈਬ ਐਪਲ ਦੇ ਪੌਦੇ ਲੈ ਕੇ ਆਏ ਅਤੇ ਉਨ੍ਹਾਂ ਨੂੰ ਗ੍ਰਾਫਟ ਕੀਤਾ। ਉਨ੍ਹਾਂ ਨੇ ਸੇਬ ਦੇ ਰੁੱਖਾਂ ਦਾ ਛੋਟਾ ਜਿਹਾ ਬਾਗ ਬਣਾਇਆ ਜੋ ਅੱਜ ਵੀ ਫਲ ਦੇ ਰਿਹਾ ਹੈ। ਨੈਸ਼ਨਲ ਇਨੋਵੇਸ਼ਨ ਫਾਉਂਡੇਸ਼ਨ ਨੇ ਉਨ੍ਹਾਂ ਨੂੰ ਇਸ ਕੰਮ ਵਿੱਚ ਸਹਾਇਤਾ ਦਿੱਤੀ ਹੈ ਅਤੇ ਤਿੰਨ ਵਰ੍ਹਿਆਂ ਦੇ ਪੌਦਿਆਂ ਵਿੱਚ ਉਨ੍ਹਾਂ ਦੇ ਵਧਣ ਅਤੇ ਫਲਣ ਦਾ ਅਧਿਐਨ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਜਾਣ-ਪਹਿਚਾਣ ਅਤੇ ਮੁਲਾਂਕਣ ਪ੍ਰੀਖਣ ਦੇ ਲਈ ਵਰ੍ਹੇ 2014 ਤੋਂ 2015 ਤੱਕ ਐੱਚਆਰਐੱਮਐੱਨ 99 ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਮਜ਼ੇਦਾਰ ਗੱਲ ਇਹ ਹੈ ਕਿ ਭਾਰਤ ਦੇ ਲਗਭਗ ਹਰੇਕ ਰਾਜ ਵਿੱਚ ਦੋ ਜਾਂ ਤਿੰਨ ਸਾਲ ਦੇ ਪੌਦਿਆਂ ਵਿੱਚ ਫਲ ਲਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਹੁਣ ਇਹ ਕਿਸਮ ਨੇਪਾਲ, ਬੰਗਲਾਦੇਸ਼, ਜਰਮਨੀ, ਓਮਾਨ ਆਦਿ ਜਿਹੇ ਦੁਨੀਆ ਦੇ ਵੱਖੋ-ਵੱਖ ਹਿੱਸਿਆਂ ਵਿੱਚ ਵੀ ਫਲ ਦੇ ਰਹੀ ਹੈ। ਇਸ ਕਿਸਮ ਨੂੰ ਪੀਪੀਵੀਐੱਫਆਰਏ ਐਕਟ 2001 ਦੇ ਤਹਿਤ ਸੁਰੱਖਿਅਤ ਵੀ ਕੀਤਾ ਗਿਆ ਹੈ ਅਤੇ ਇਸ ਨੂੰ ਕਿਸਾਨ –ਕਿਸਮ ਦੇ ਰੂਪ ਵਿੱਚ ਦਰਸਾਇਆ ਗਿਆ ਹੈ।
ਸ਼ਰਮਾ ਨੂੰ ਕਈ ਪੁਰਸਕਾਰ ਅਤੇ ਸਨਮਾਨ ਪ੍ਰਾਪਤ ਹੋਏ ਹਨ ਜਿਵੇਂ ਕਿ ਵਰ੍ਹੇ 2017 ਵਿੱਚ ਨੈਸ਼ਨਲ ਇਨੋਵੇਸ਼ਨ ਫਾਉਂਡੇਸ਼ਨ (ਭਾਰਤ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਇੱਕ ਖੁਦ-ਮੁਖਤਿਆਰੀ ਸੰਗਠਨ) ਦੁਆਰਾ 9ਵਾਂ ਦੋ ਵਰ੍ਹਿਆਂ ਗ੍ਰੀਨ ਗ੍ਰਾਸ ਰੂਟ ਇਨੋਵੇਟਰ ਅਵਾਰਡ, ਵਰ੍ਹੇ 2020 ਵਿੱਚ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ ਦੁਆਰਾ ਦਿੱਤਾ ਗਿਆ ਜਗਜੀਵਨ ਰਾਮ ਕ੍ਰਿਸ਼ੀ ਅਭਿਨਵ ਪੁਰਸਕਾਰ, ਵਰ੍ਹੇ 2016 ਵਿੱਚ ਖੇਤੀਬਾੜੀ ਵਿਭਾਗ, ਭਾਰਤ ਸਰਕਾਰ ਦੁਆਰਾ ਦਿੱਤਾ ਗਿਆ ਨੈਸ਼ਨਲ ਇਨੋਵੇਟਰ ਅਵਾਰਡ, ਵਰ੍ਹੇ 2018 ਵਿੱਚ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਆਈਸੀਏਆਰ ਦੁਆਰਾ ਸਰਬਸ਼੍ਰੇਸ਼ਠ ਕਿਸਾਨ ਪੁਰਸਕਾਰ, ਵਰ੍ਹੇ 2017 ਵਿੱਚ ਆਈਏਆਰਆਈ ਫੈਲੋ ਅਵਾਰਡ।
ਰਾਜਸਥਾਨ ਵੈਟਰਨਰੀ ਯੂਨੀਵਰਸਿਟੀ, ਬੀਕਾਨੇਰ ਨੇ ਉਨ੍ਹਾਂ ਨੂੰ ਵਰ੍ਹੇ 2017 ਵਿੱਚ ‘ਖੇਤੋਂ ਕੇ ਵਿਗਿਆਨਿਕ’ (Kheton ke Vagayanik) ਉਪਾਧੀ ਨਾਲ ਨਵਾਜਿਆ। ਬਿਹਾਰ ਐਗਰੀਕਲਚਰ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਵਰ੍ਹੇ 2018 ਵਿੱਚ ਸਰਵਸ਼੍ਰੇਸ਼ਠ ਗ੍ਰੀਨ ਗ੍ਰਾਸ ਇਨੋਵੇਟਰ ਅਵਾਰਡ ਨਾਲ ਸਨਮਾਨਿਤ ਕੀਤਾ। ਸ਼ੇਰ-ਏ-ਕਸ਼ਮੀਰ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ, ਜੰਮੂ ਨੇ ਉਨ੍ਹਾਂ ਨੂੰ ਵਰ੍ਹੇ 2021 ਵਿੱਚ ਇਨੋਵੇਟਰ ਫਾਰਮਰ ਅਵਾਰਡ ਨਾਲ ਸਨਮਾਨਿਤ ਕੀਤਾ। ਜ਼ੀ ਮੀਡੀਆ ਨੇ ਉਨ੍ਹਾਂ ਨੂੰ ਵਰ੍ਹੇ 2017 ਵਿੱਚ ਪ੍ਰਾਈਡ ਆਫ਼ ਪੰਜਾਬ, ਹਰਿਆਣਾ ਅਤੇ ਹਿਮਾਚਲ ਅਵਾਰਡ ਨਾਲ ਸਨਮਾਨਿਤ ਕੀਤਾ। ਖੇਤੀਬਾੜੀ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਆਪਕ ਅਨੁਭਵ ਸਦਕਾ, ਕਰੀਅਰ ਪੁਆਇੰਟ ਯੂਨੀਵਰਸਿਟੀ, ਹਮੀਰਪੁਰ, ਹਿਮਾਚਲ ਪ੍ਰਦੇਸ਼ ਨੇ ਉਨ੍ਹਾਂ ਨੂੰ ਪ੍ਰੋਫੈਸਰ ਆਫ਼ ਪ੍ਰੈਕਟਿਸ ਨਿਯੁਕਤ ਕੀਤਾ ਹੈ।
Get all latest content delivered to your email a few times a month.