IMG-LOGO
ਹੋਮ ਪੰਜਾਬ: 15 ਮਈ ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਵੱਲੋਂ ਪੰਜਾਬ ਭਰ...

15 ਮਈ ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਵੱਲੋਂ ਪੰਜਾਬ ਭਰ 'ਚ SDM ਰਾਹੀਂ ਰਾਸ਼ਟਰਪਤੀ ਦੇ ਨਾਂ ਦਿੱਤੇ ਜਾਣਗੇ ਚਿਤਾਵਨੀ ਪੱਤਰ-ਬਾਪੂ ਹਵਾਰਾ,ਜਥੇਦਾਰ ਬਠਿੰਡਾ,ਫਿਰੋਜਪੁਰ,ਸੁੱਖ ਗਿੱਲ ਮੋਗਾ

Admin User - Apr 29, 2025 08:13 AM
IMG

ਮੋਗਾ-  ਬਾਪੂ ਗੁਰਚਰਨ ਸਿੰਘ ਹਵਾਰਾ (ਪਿਤਾ ਭਾਈ ਜਗਤਾਰ ਸਿੰਘ ਹਵਾਰਾ)ਜਥੇਦਾਰ ਗੁਰਦੀਪ ਸਿੰਘ ਬਠਿੰਡਾ,ਬਲਵਿੰਦਰ ਸਿੰਘ ਫਿਰੋਜਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਕਿਹਾ ਕੇ ਕੌਮੀ ਇਨਸਾਫ ਮੋਰਚਾ ਮੋਹਾਲੀ ਵੱਲੋਂ ਮੋਰਚੇ ਨਾਲ ਸਬੰਧਿਤ ਕਿਸਾਨ-ਮਜਦੂਰ,ਧਾਰਮਿਕ,ਸਮਾਜ ਸੇਵੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੂੰ ਜਾਣੂ ਕਰਵਾਇਆ ਕੇ ਸਤਿਕਾਰ ਕੇ 15 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਤਹਿਸੀਲ ਪੱਧਰ ਤੇ ਐਸ ਡੀ ਐਮ ਰਾਹੀਂ ਚਿਤਾਵਨੀ ਪੱਤਰ ਰਾਸ਼ਟਰਪਤੀ ਦੇ ਨਾਂ ਭੇਜੇ ਜਾਣੇ ਹਨ,ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਜਿਲ੍ਹਾ ਵਾਈਜ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਉਸੇ ਲੜੀ ਤਹਿਤ ਮੋਗਾ ਜਿਲ੍ਹੇ ਦੀ ਮੀਟਿੰਗ 1 ਮਈ 2025 ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਜਾਰ ਨੇੜੇ ਰੇਲਵੇ ਸਟੇਸ਼ਨ ਮੋਗਾ ਵਿਖੇ 11 ਵਜੇ ਸ਼ੁਰੂ ਹੋਵੇਗੀ ਅਤੇ 1 ਮਈ ਦੀ ਹੀ ਮੀਟਿੰਗ ਫਿਰੋਜਪੁਰ ਜਿਲ੍ਹੇ ਵਿੱਚ ਵੀ ਰੱਖੀ ਗਈ ਹੈ,ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ,ਬੰਦੀ ਸਿੰਘਾਂ ਦੀ ਰਿਹਾਈ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਹਰ ਵਰਗ,ਨੌਜਵਾਨ ਅਤੇ ਸਿੱਖ ਸੰਗਤਾਂ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ,ਇਸ ਮੌਕੇ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ,ਪਾਲ ਸਿੰਘ ਘੜੂੰਆਂ,ਬਲਜਿੰਦਰ ਸਿੰਘ ਗੁੱਡੂ,ਜੀਤ ਸਿੰਘ ਔਲਖ,ਦਲਜੀਤ ਸਿੰਘ ਭਾਊ,ਦਲਜੀਤ ਸਿੰਘ ਸਰਪੰਚ ਦਾਨੇਵਾਲਾ ਮੈਂਬਰ ਕੋਰ ਕਮੇਟੀ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ ,ਗੁਰਚਰਨ ਸਿੰਘ ਤੋਤੇਵਾਲ ਤਹਿਸੀਲ ਪ੍ਰਧਾਨ,ਤਲਵਿੰਦਰ ਗਿੱਲ ਤੋਤੇਵਾਲ ਯੂਥ ਆਗੂ,ਗੁਰਜੀਤ ਸਿੰਘ ਭਿੰਡਰ ਬਲਾਕ ਯੂਥ ਪ੍ਰਧਾਨ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ ਧਰਮਕੋਟ,ਰਣਜੀਤ ਸਿੰਘ ਚੱਕ ਤਾਰੇਵਾਲਾ,ਰਣਯੋਧ ਸਿੰਘ ਕੋਟ ਈਸੇ ਖਾਂ ਮੈਂਬਰ ਕੋਰ ਕਮੇਟੀ,ਲਖਵਿੰਦਰ ਸਿੰਘ ਢੋਲੇਵਾਲਾ,ਬਾਬਾ ਭੁਪਿੰਦਰ ਸਿੰਘ ਰਸੂਲਪੁਰ,ਨਿਸ਼ਾਨ ਸਿੰਘ ਮੂਸੇਵਾਲਾ ਆਦਿ ਸਿੱਖ ਸੰਗਤਾਂ ਹਾਜਰ ਸਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.