ਤਾਜਾ ਖਬਰਾਂ
ਮਾਲੇਰਕੋਟਲਾ 28 ਅਪ੍ਰੈਲ (ਭੁਪਿੰਦਰ ਗਿੱਲ) ਸਮਾਜ ਸੇਵਾ ‘ਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਮਹਾਵੀਰ ਇੰਟਰਨੈਸ਼ਨਲ ਮਾਲੇਰਕੋਟਲਾ ਵੱਲੋਂ ਆਪਣੀ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮਾਲੇਰਕੋਟਲਾ ਵਿਖੇ ਮਹਾਵੀਰ ਇੰਟਰਨੈਸ਼ਨਲ ਚੈਰੀਟੇਬਲ ਲੈਬ ਦਾ ਉਦਘਾਟਨ ਕੀਤਾ ਗਿਆ, ਜੋ ਲੋਕਾਂ ਨੂੰ ਬਹੁਤ ਘੱਟ ਰੇਟ ‘ਤੇ ਟੈਸਟ ਕਰਨ ਦੀ ਸਹੂਲਤ ਪ੍ਰਦਾਨ ਕਰੇਗੀ। ਲੈਬ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ.ਵਿਨਰਜੀਤ ਸਿੰਘ ਗੋਲਡੀ ਅਤੇ ਜਾਹਿਦਾ ਸੁਲੇਮਾਨ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ ਵੱਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ।
ਇਸ ਮੌਕੇ ਸ.ਵਿਨਰਜੀਤ ਸਿੰਘ ਗੋਲਡੀ ਨੇ ਮਹਾਵੀਰ ਇੰਟਰਨੈਸ਼ਨਲ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਲਾਮਿਸਾਲ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਮਾਲੇਰਕੋਟਲਾ ਇਲਾਕੇ ਦੇ ਲੋਕਾਂ ਨੂੰ ਵੱਧ ਰੇਟ 'ਤੇ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਬਲਕਿ ਉਹ ਇਹ ਚੈਰੀਟੇਬਲ ਲੈਬ 'ਚ ਆ ਕੇ ਬਹੁਤ ਹੀ ਘੱਟ ਰੇਟਾਂ 'ਤੇ ਟੈਸਟ ਕਰਵਾ ਸਕਦੇ ਹਨ। ਸ.ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਮਾਲੇਰਕੋਟਲਾ ‘ਚ ਸਮੂਹ ਭਾਈਚਾਰੇ ਦੇ ਲੋਕ, ਚਾਹੇ ਉਹ ਹਿੰਦੂ, ਮੁਸਲਿਮ ਜਾਂ ਸਿੱਖ ਹੋਣ, ਸਾਂਝੇ ਤੌਰ ‘ਤੇ ਰਹਿੰਦੇ ਹਨ ਅਤੇ ਇਹ ਸਾਂਝ ਪਿਆਰ ਅਤੇ ਏਕਤਾ ਦੀ ਮਿਸਾਲ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਹ ਜ਼ਰੂਰੀ ਹੈ ਕਿ ਆਪਸੀ ਭਾਈਚਾਰੇ ਅਤੇ ਸਾਂਝ ਨੂੰ ਵਧਾਇਆ ਜਾਵੇ ਅਤੇ ਇਸ ਤਰ੍ਹਾਂ ਦੇ ਉਦਯੋਗ ਸਿੱਧਾ ਲੋਕਾਂ ਦੀ ਸੇਵਾ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
ਮੈਡਮ ਜਾਹਿਦਾ ਸੁਲੇਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਾਡਾ ਮੁੱਢਲਾ ਸੰਦੇਸ਼ ਇਹੀ ਹੈ ਕਿ ਸਾਨੂੰ ਆਪਣੀ ਸਾਂਝੀਵਾਲੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਜਿਸ ਨਾਲ ਸਮਾਜ ‘ਚ ਭਾਈਚਾਰਾ ਅਤੇ ਪਿਆਰ ਵਧੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਤੰਕਵਾਦੀਆਂ ਵੱਲੋਂ ਖੌਫ ਫੈਲਾਉਣ ਵਾਲੀ ਦਿਸ਼ਾ ਨੂੰ ਰੋਕਣ ਦੀ ਜ਼ਰੂਰਤ ਹੈ ਅਤੇ ਮਾਲੇਰਕੋਟਲਾ ਦੀ ਸਾਂਝੀਵਾਲਤਾ ‘ਚ ਹੋਰ ਵਾਧਾ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸੰਸਥਾ ਦੇ ਚੇਅਰਮੈਨ ਡਾ.ਪ੍ਰਦੀਪ ਜੈਨ ਓਸਵਾਲ, ਕੈਸ਼ੀਅਰ ਮੋਹਨ ਸ਼ਿਆਮ, ਜਰਨਲ ਸਕੱਤਰ ਸ਼ਿਵਮ ਮਟਕਨ, ਸਕੱਤਰ ਸੁਨੀਲ ਕਾਂਸਲ ਤੇ ਹੋਰ ਸਮੁੱਚੇ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਚੇਅਰਮੈਨ ਡਾ.ਪ੍ਰਦੀਪ ਜੈਨ ਓਸਵਾਲ ਨੇ ਕਿਹਾ ਕਿ ਇਸ ਲੈਬ ਦੇ ਰਾਹੀਂ ਲੋੜਵੰਦਾਂ ਦੇ ਟੈਸਟ ਘੱਟ ਰੇਟਾਂ ਤੇ ਕੀਤੇ ਜਾਣਗੇ ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਇਲਾਜ ‘ਚ ਮਦਦ ਮਿਲ ਸਕੇ।
ਇਸ ਮੌਕੇ ਸੁਦਰਸ਼ਨ ਜੈਨ ਪ੍ਰਧਾਨ ਐਸ.ਐਸ.ਜੈਨ ਸਭਾ, ਚੇਅਰਮੈਨ ਜੈਨ ਸਭਾ ਰਮੇਸ਼ ਜੈਨ ਲੋਹਟੀਆ, ਦਰਸ਼ਨ ਪਾਲ ਰਿਖੀ ਸਾਬਕਾ ਕੌਂਸਲਰ, ਜਗਦੀਸ਼ ਜੱਗੀ ਸਾਬਕਾ ਕੌਂਸਲਰ, ਦੀਪਕ ਜਿੰਦਲ ਜਨਰਲ ਸਕੱਤਰ ਸਨਾਤਮ ਧਰਮ ਸਭਾ, ਸੁਰੇਸ਼ ਜੈਨ ਪ੍ਰਧਾਨ ਲੰਗਰ ਕਮੇਟੀ, ਰਾਕੇਸ਼ ਕੁਮਾਰ ਪ੍ਰਧਾਨ ਨੈਨਾ ਦੇਵੀ ਮੰਦਰ, ਜੀਵਨ ਸੋਰੀ ਪ੍ਰਧਾਨ ਰਾਮਨੌਮੀ ਉਤਸਵ ਕਮੇਟੀ, ਅਸ਼ਵਨੀ ਜੈਨ ਪ੍ਰਧਾਨ ਓਸਵਾਲ ਬਿਰਾਦਰੀ, ਪੁਸ਼ਪ ਜੈਨ ਲੋਹੀਆ, ਸੱਤਪਾਲ ਗੁਪਤਾ ਪ੍ਰਧਾਨ ਰਾਮ ਸ਼ਰਣਮ, ਪ੍ਰਵੀਨ ਜੈਨ, ਪੰਕਜ ਗੋਇਲ, ਹਰਿੰਦਰ ਪਾਲ ਨੰਦਾ, ਇਮਤਿਆਜ਼ ਖਾਨ, ਦਿਲਸ਼ਾਦ ਖਾਨ ਫਾਇਰ ਅਫਸਰ, ਸੰਜੀਵ ਚੌਧਰੀ ਐਮ.ਡੀ ਸਪਾਈਸਡੇਨ, ਡਾਕਟਰ ਕਰਨਵੀਰ ਸਿੰਘ, ਡਾਕਟਰ ਅਟਲ ਕੁਮਾਰ, ਡਾਕਟਰ ਅਬਦੁਲ ਸੱਤਾਰ ਰਾਜਾ, ਸੁਲੇਮਾਨ ਨੋਨਾ, ਟ੍ਰੈਫਿਕ ਇੰਚਾਰਜ਼ ਗੁਰਮੁੱਖ ਸਿੰਘ ਲੱਡੀ, ਡਾ.ਵਿਕਾਸ ਗੁਪਤਾ, ਡਾ.ਸਰਿਤਾ ਸ਼ਰਮਾ, ਡਾ.ਅਮਨ ਸਿੰਘ, ਡਾ.ਸੂਰਜ ਪ੍ਰਕਾਸ਼, ਡਾ.ਮੁਹੰਮਦ ਬਸ਼ੀਰ, ਡਾ.ਰੀਆ ਕਥੂਰੀਆ, ਜੀਵਨ ਸਿੰਗਲਾ ਸਰਪ੍ਰਸਤ, ਕੈਸ਼ੀਅਰ ਮੋਹਨ ਸ਼ਿਆਮ, ਜਰਨਲ ਸਕੱਤਰ ਸ਼ਿਵਮ ਮਟਕਨ, ਸਕੱਤਰ ਸੁਨੀਲ ਕਾਂਸਲ, ਸੁਨੀਲ ਜੈਨ ਉਪ ਚੇਅਰਮੈਨ, ਨਰੇਸ਼ ਜੈਨ ਉਪ ਚੇਅਰਮੈਨ, ਦੀਪਕ ਦੁਆ, ਦੀਪਕ ਚਾਨਾ, ਮਹੇਸ਼ ਸੱਚਦੇਵਾ, ਜੀਵਨ ਗੁਪਤਾ, ਰਾਕੇਸ਼ ਕੁਮਾਰ ਜੈਨ, ਕੁਲਬੀਰ ਲਾਡੀ, ਆਰਜੂ ਗੋਇਲ ਡਾਇਰੈਕਟਰ ਲੈਬ, ਦੀਪਕ ਸਿੰਗਲਾ ਲੈਬ ਇੰਚਾਰਜ ਸਮੇਤ ਵੱਡੀ ਗਿਣਤੀ ‘ਚ ਆਗੂ ਹਾਜ਼ਰ ਸਨ।
Get all latest content delivered to your email a few times a month.