ਤਾਜਾ ਖਬਰਾਂ
ਮਹਿਲਾਵਾਂ ਦਾ ਇੰਤਜਾਰ ਹੋਇਆ ਖਤਮ! ਜਲੰਧਰ 'ਚ ਮਹਿਲਾਵਾਂ ਨੂੰ ਆਖ਼ਰਕਾਰ ਮਿਲ ਹੀ ਗਏ ਹਜ਼ਾਰ-ਹਜ਼ਾਰ ਰੁਪਏ
ਜਲੰਧਰ ਦੇ ਡਾਕਟਰ ਭੀਮ ਰਾਓ ਅੰਬੇਦਕਰ ਚੌਕ ਚ ਲੋਕਾਂ ਵਲੋ ਮਹਿਲਾਵਾਂ ਨੂੰ 1000 ਹਜਾਰ ਰੁਪਏ ਵੰਡੇ ਗਏ
ਗੱਲਬਾਤ ਦੌਰਾਨ ਪੈਸੇ ਵੰਡਣ ਵਾਲਿਆ ਨੇ ਦੱਸਿਆ ਕਿ 3 ਸਾਲ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਦੀਆ ਮਹਿਲਾਵਾਂ ਨੂੰ 1000 ਹਜਾਰ ਰੁਪਏ ਦੇਣ ਦਾ ਵੱਡਾ ਵਾਦਾ ਕੀਤਾ ਸੀ ਪਰ ਅੱਜ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਨੇ ਓਹ ਵਾਦਾ ਪੂਰਾ ਨਹੀਂ ਕੀਤਾ ਉਹਨਾਂ ਨੇ ਦੱਸਿਆ ਕਿ ਅੱਜ ਅਸੀਂ ਸਰਕਾਰ ਨੂੰ ਉਹਨਾਂ ਵੱਲੋਂ ਕੀਤੇ ਵਅਦੇ ਨੂੰ ਯਾਦ ਦਿਵਾਉਣ ਲਈ ਇਹ ਪ੍ਰਦਸ਼ਨ ਕਰ ਰਹੇ ਹਾਂ।
ਉੱਥੇ ਹੀ ਮੌਜੂਦ ਮਹਿਲਾ ਨੇ ਦੱਸਿਆ ਕਿ ਸਰਕਾਰ ਨੇ ਤਾਂ ਸਾਡੇ ਨਾਲ ਮਜ਼ਾਕ ਕੀਤਾ ਹੈ ਪਰ ਇਹ ਲੋਕ ਵੀ ਹੁਣ ਸਾਡੇ ਨਾਲ ਮਜ਼ਾਕ ਕਰ ਰਹੇ ਨੇ ਜੇਕਰ ਦੇਣੇ ਆ ਤਾਂ ਅਸਲੀ ਨੋਟ ਦੇਵੋ ਨਕਲੀ ਕਿਉ ਦੇਕੇ ਮਜ਼ਾਕ ਕਰ ਰਹੇ ਹਨ। ਇਹ ਅਲਗ ਗੱਲ ਹੈ ਕਿ ਸਰਕਾਰ ਵਾਅਦਾ ਕਰ ਭੁੱਲ ਗਈ ਹੈ।
ਉੱਥੇ ਹੀ 4 ਨੰਬਰ ਥਾਣੇ ਦੀ ਪਹੁੰਚੀ ਪੁਲਿਸ ਨੇ ਦੱਸਿਆ ਕਿ ਅੱਜ ਇਹਨਾਂ ਵਲੋ ਸਰਕਾਰ ਵਲੋ ਕੀਤੇ ਵਅਦੇ ਨੂੰ ਲੈਕੇ ਪ੍ਰਦਸ਼ਨ ਕੀਤਾ ਹੈ ਅਸੀਂ ਇਹਨਾਂ ਦਾ ਮੰਗ ਪੱਤਰ ਲੇ ਲਿਆ ਹੈ ਤੇ ਇਹਨਾਂ ਦੀ ਮੰਗ ਸਰਕਾਰ ਤਕ ਭੇਜਣ ਦੀ ਕੋਸ਼ਿਸ਼ ਕਰਾਂਗੇ।
Get all latest content delivered to your email a few times a month.