ਤਾਜਾ ਖਬਰਾਂ
ਸੰਗਰੂਰ-ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰਾ ਵਿਖੇ ਰਾਤੀ ਹਨੇਰੀ ਆਉਣ ਦੇ ਕਾਰਨ ਇੱਕ ਕਿਸਾਨ ਵੀਰ ਦਾ ਗਊਆਂ ਵਾਲਾ ਸੈੱਟ ਨੁਕਸਾਨਿਆ ਗਿਆ ਜੋ ਕਿ ਆਪਣਾ ਸਵੈ ਰੋਜ਼ਗਾਰ ਕਰਦਾ ਸੀ ਅਤੇ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਸੀ ਹਨੇਰੀ ਆਉਣ ਕਾਰਨ ਸਾਰੇ ਦਾ ਸਾਰਾ ਸੈਡ ਜੋ ਕਿ ਟੁੱਟ ਕੇ ਸਾਈਡ ਤੇ ਡਿੱਗਿਆ ਅਤੇ ਗਵਾਂਡੀਆਂ ਦੀ ਕੰਧ ਵੀ ਡਿੱਗ ਗਈ ਲਿਆਕਤ ਅਲੀ ਦੇ ਦੱਸਣ ਦੇ ਮੁਤਾਬਿਕ 16 ਤੋਂ 17 ਲੱਖ ਰੁਪਏ ਇਸ ਸੈਡ ਨੂੰ ਬਣਾਉਣ ਦਾ ਖਰਚਾ ਆਇਆ ਸੀ ਜੋ ਕਿ ਚਕਨਾਚੂਰ ਹੋ ਗਿਆ ਹਨੇਰੀ ਆਉਣ ਵੇਲੇ ਕੁਝ ਗਾਵਾਂ ਵੀ ਨੁਕਸਾਨੀਆਂ ਗਈਆਂ ਹਨ ਪਰ ਜਾਨੀ ਨੁਕਸਾਨ ਤੋਂ ਬਚਤ ਰਹੀ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਉਸ ਦੀ ਸਰਕਾਰ ਅੱਗੇ ਮੰਗ ਹੈ ਕਿ ਉਸਨੇ ਦੁਬਾਰਾ ਪੈਰਾ ਤੇ ਖੜਾ ਹੋਣਾ ਤੇ ਸੈਡ ਨੂੰ ਬਣਾਉਣਾ ਹੈ ਤਾਂ ਸਰਕਾਰ ਉਸਨੂੰ ਮੁਆਵਜ਼ਾ ਦਵੇ ਤਾਂ ਕਿ ਉਹ ਆਪਣਾ ਕੰਮਕਾਰ ਦੁਬਾਰਾ ਚਲਾ ਸਕੇ।
Get all latest content delivered to your email a few times a month.