ਤਾਜਾ ਖਬਰਾਂ
ਪੁਲਿਸ ਥਾਣਾ ਖੇਮਕਰਨ ਅਧੀਨ ਪੈਂਦੇ ਸਰਹੱਦੀ ਪਿੰਡ ਮੱਸਤਗੜ ’ਚ ਇਕ ਕਿਸਾਨ ਦੇ ਖੇਤ ’ਚੋਂ ਡਿੱਗਾ ਪਿਆ ਇਕ ਡਰੋਨ ਮਿਲਿਆ ਹੈ, ਜਿਸ ਨੂੰ ਸੰਬੰਧਿਤ ਥਾਣੇ ਦੀ ਪੁਲਿਸ ਪਾਰਟੀ ਵਲੋਂ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਐਸ. ਐਚ. ਓ. ਖੇਮਕਰਨ ਐਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸਾਨ ਜਸਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੱਸਤਗੜ ਨੇ ਸੂਚਨਾ ਦਿੱਤੀ ਕਿ ਉਸ ਦੇ ਕਣਕ ਕਟਾਈ ਵਾਲੀ ਜ਼ਮੀਨ ਦੀ ਵੱਟ ’ਤੇ ਇੱਕ ਡਰੋਨ ਡਿੱਗਾ ਪਿਆ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਏ. ਐਸ. ਆਈ. ਕੰਵਲਜੀਤ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਕਿਸਾਨ ਦੀ ਨਿਸ਼ਾਨਦੇਹੀ ਤੇ ਡਰੋਨ ਬਰਾਮਦ ਕਰ ਲਿਆ ਹੈ। ਇਹ ਛੋਟੀ ਕਿਸਮ ਦਾ ਡੀ. ਜੇ. ਆਈ. ਮੈਟ੍ਰਿਕ 3 ਕਲਾਸਿੱਕ ਕੰਪਨੀ ਦਾ ਹੈ, ਜਿਹੜਾ ਪਾਕਿਸਤਾਨ ਤਰਫ਼ੋਂ ਆਇਆ ਸੀ। ਇਸ ਸੰਬੰਧੀ ਕੇਸ ਧਾਰਾ 10/11/12 ਏਅਰ ਕਰਾਫਿੱਟ ਐਕਟ ਅਧੀਨ ਦਰਜ ਕਰ ਲਿਆ ਹੈ।
Get all latest content delivered to your email a few times a month.