ਤਾਜਾ ਖਬਰਾਂ
ਚੰਡੀਗੜ੍ਹ: IPL-2025 ਦੇ 31ਵੇਂ ਮੈਚ ਵਿੱਚ ਅੱਜ ਪੰਜਾਬ ਕਿੰਗਜ਼ (PBKS) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੋਵੇਗਾ। ਇਹ ਮੈਚ ਚੰਡੀਗੜ੍ਹ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਪੀਬੀਕੇਐਸ ਅਤੇ ਕੇਕੇਆਰ ਇਸ ਸੀਜ਼ਨ ਵਿੱਚ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੇ।
ਇਸ ਸੈਸ਼ਨ 'ਚ ਮੌਜੂਦਾ ਚੈਂਪੀਅਨ ਕੋਲਕਾਤਾ ਦਾ ਇਹ ਸੱਤਵਾਂ ਮੈਚ ਹੋਵੇਗਾ। ਟੀਮ ਨੂੰ 6 ਵਿੱਚੋਂ 3 ਜਿੱਤਾਂ ਅਤੇ 3 ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ।ਦੂਜੇ ਪਾਸੇ ਪੰਜਾਬ ਦਾ ਛੇਵਾਂ ਮੈਚ ਹੋਵੇਗਾ। ਟੀਮ ਨੇ 5 'ਚੋਂ 3 ਮੈਚ ਜਿੱਤੇ, ਜਦਕਿ 2 'ਚ ਹਾਰ ਦਾ ਸਾਹਮਣਾ ਕਰਨਾ ਪਿਆ।
Get all latest content delivered to your email a few times a month.