ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਆਈ.ਸੀ.ਸੀ. ਪਲੇਅਰ ਆਫ ਦਿ ਮਹੀਨੇ ਦਾ ਪੁਰਸਕਾਰ ਮਿਲਿਆ ਹੈ। ਉਸ ਨੇ ਨਿਊਜ਼ੀਲੈਂਡ ਦੇ ਜੈਕਬ ਡਫੀ ਅਤੇ ਰਚਿਨ ਰਵਿੰਦਰਾ ਨੂੰ ਪਿੱਛੇ ਛੱਡ ਕੇ ਇਹ ਪੁਰਸਕਾਰ ਹਾਸਲ ਕੀਤਾ ਹੈ । ਜਦਕਿ ਸ਼੍ਰੇਅਸ ਨੇ ਦੂਜੀ ਵਾਰ ਇਹ ਐਵਾਰਡ ਜਿੱਤਿਆ ਹੈ। ਇਸ ਤੋਂ ਪਹਿਲਾਂ 2022 'ਚ ਉਸ ਨੇ ਫਰਵਰੀ 'ਚ ਇਸ ਨੂੰ ਜਿੱਤਿਆ ਸੀ।ਭਾਰਤ ਨੇ ਇਹ ਐਵਾਰਡ ਲਗਾਤਾਰ ਦੂਜੀ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਸੀ। ਭਾਰਤ ਦੀ ਚੈਂਪੀਅਨਸ ਟਰਾਫੀ ਜਿੱਤ ਵਿੱਚ ਸ਼੍ਰੇਅਸ ਨੇ ਅਹਿਮ ਭੂਮਿਕਾ ਨਿਭਾਈ ਸੀ।
ਸ਼੍ਰੇਅਸ ਨੇ ਮਾਰਚ ਮਹੀਨੇ ਵਿੱਚ ਕੁੱਲ 3 ਵਨਡੇ ਮੈਚ ਖੇਡੇ ਅਤੇ 57.33 ਦੀ ਔਸਤ ਨਾਲ 172 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਚੈਂਪੀਅਨਜ਼ ਟਰਾਫੀ ਦੇ ਗਰੁੱਪ-ਏ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 79 ਦੌੜਾਂ, ਸੈਮੀਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ 45 ਦੌੜਾਂ ਬਣਾਈਆਂ ਅਤੇ ਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 48 ਦੌੜਾਂ ਬਣਾ ਕੇ ਭਾਰਤ ਨੂੰ ਚੈਂਪੀਅਨ ਬਣਾਇਆ।
Get all latest content delivered to your email a few times a month.