ਤਾਜਾ ਖਬਰਾਂ
ਨਵਾਂਸ਼ਹਿਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਜੋ ਨਸ਼ੇੜੀਆਂ ਤੇ ਨਸ਼ਾ ਤਸਕਰਾਂ ਦੇ ਮਨਾਂ ਵਿੱਚ ਖੌਫ ਪੈਦਾ ਕਰ ਰਹੀ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਮਜਾਰਾ ਰਾਜਾ ਸਾਹਿਬ ਦੀ ਸਰਪੰਚ ਪ੍ਰਵੀਨ ਕੁਮਾਰੀ ਉੱਤੇ ਇੱਕ ਨਸ਼ੇੜੀ ਵੱਲੋਂ ਤਲਵਾਰ ਨਾਲ ਹਮਲਾ ਤੇ ਥੱਪੜ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ।
ਪਿੰਡ ਦੀ ਸਰਪੰਚ ਵੱਲੋਂ ਪਿੰਡ ਵਿੱਚ ਨਸ਼ੇ ਦੀ ਮੁਹਿੰਮ ਖਿਲਾਫ਼ ਸਰਕਾਰ ਵੱਲੋਂ ਦਿੱਤੇ ਗਏ ਪੋਸਟਰ ਲਗਵਾਏ ਜਾ ਰਹੇ ਸਨ ਤਾਂ ਦੇਰ ਸ਼ਾਮ ਇੱਕ ਨਸ਼ੇੜੀ ਵੱਲੋਂ ਤਹਿਸ਼ ਵਿੱਚ ਆ ਕੇ ਸਰਪੰਚ ਦੇ ਘਰ ਦੇ ਬਾਹਰ ਪਹਿਲਾਂ ਬਹਿਸਬਾਜ਼ੀ ਕੀਤੀ ਤੇ ਥੱਪੜ ਮਾਰੇ ਉਸ ਉਪਰੰਤ ਸਰਪੰਚ ਜਦੋਂ ਮੁੜਨ ਲੱਗੀ ਤਾਂ ਉਸਦੇ ਸਿਰ ਦੇ ਉੱਤੇ ਤਲਵਾਰ ਦੇ ਨਾਲ ਵਾਰ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।
ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸਨੂੰ ਜ਼ਖ਼ਮੀ ਹਾਲਤ ਵਿੱਚ ਬੰਗਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਦੋਂ ਇਸ ਸਬੰਧੀ ਸਰਪੰਚ ਨਾਲ ਗੱਲ ਕੀਤੀ ਤਾਂ ਸਰਪੰਚ ਪ੍ਰਵੀਨ ਕੁਮਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਡਰਨ ਵਾਲੀ ਨਹੀਂ ਤੇ ਨਸ਼ੇ ਖਿਲਾਫ਼ ਮੁਹਿੰਮ ਵਿੱਚ ਹਮੇਸ਼ਾ ਹਿੱਸਾ ਬਣਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਨਸ਼ੇ ਨੂੰ ਪਿੰਡ ਵਿੱਚੋਂ ਖਤਮ ਕਰਕੇ ਹੀ ਦਮ ਲਵਾਂਗੇ।
Get all latest content delivered to your email a few times a month.