ਤਾਜਾ ਖਬਰਾਂ
ਚੰਡੀਗੜ੍ਹ:- ਕਾਂਗਰਸ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਪੰਜਾਹ ਬੰਬਾਂ ਦੇ ਮਾਮਲੇ 'ਚ ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਮੁਕਦਮਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਵਿਰੁੱਧ ਦੇਸ਼ ਵਿੱਚ ਅਮਨ ਕਾਨੂੰਨ ਨੂੰ ਖਤਰਾ ਪੈਦਾ ਕਰਨਾ ਤੇ ਆਈਟੀ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸਣ ਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਦਿਨ ਪਹਿਲਾਂ ਇੱਕ ਨਿੱਜੀ ਚੈਨਲ ਨੂੰ ਆਪਣੀ ਇੰਟਰਵਿਊ ਚ ਦੱਸਿਆ ਸੀ ਕਿ ਪੰਜਾਬ ਵਿੱਚ ਪਾਕਿਸਤਾਨ ਤੋਂ 50 ਬੰਬ ਆ ਚੁੱਕੇ ਹਨ ਜਿਨਾਂ ਚੋਂ 18 ਚੱਲ ਗਏ ਹਨ ਤੇ 32 ਬੰਬ ਅਜੇ ਅਨਚੱਲੇ ਹਨ ਜਿਨ੍ਹਾਂ ਲੈ ਕੇ ਪੰਜਾਬ ਚ ਖਤਰਾ ਹੈ ।
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਈਵ ਹੋ ਕੇ ਪੰਜਾਬ ਵਾਸੀਆਂ ਨੂੰ ਦੱਸਿਆ ਗਿਆ ਸੀ ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਿਆ ਗਿਆ ਸੀ ਕਿ ਅਜਿਹੀ ਜਾਣਕਾਰੀ ਨਾ ਤਾਂ ਕੇਂਦਰੀ ਏਜੰਸੀ ਨੇ ਪੰਜਾਬ ਦੀ ਖੁਫੀਆ ਏਜੰਸੀ ਨਾਲ ਕੋਈ ਸਾਂਝੀ ਕੀਤੀ ਹੈ ਤੇ ਨਾ ਹੀ ਅਜਿਹੀ ਕੋਈ ਖਬਰ ਹੈ ਪਰ ਜੇਕਰ ਉਹਨਾਂ ਪਾਸ 50 ਬੰਬਾਂ ਵਾਲੀ ਖਬਰ ਹੈ ਤਾਂ ਉਹ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨਾਲ ਸਾਂਝੀ ਕਿਉਂ ਨਹੀਂ ਕਰ ਰਹੇ । ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬੰਬਾਂ ਵਾਲੇ ਬਿਆਨ ਨਾਲ ਲੋਕ ਸਹਿਮੇ ਹੋਏ ਹਨ ਕਿਉਂਕਿ ਜੇਕਰ ਇਹ ਸੱਚ ਹੈ ਤਾਂ ਕਿਤੇ ਇਹ ਤਾਂ ਨਹੀਂ ਤੁਸੀਂ ਤਾਂ ਇਹ ਜਾਣਕਾਰੀ ਛੁਪਾ ਰਹੇ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਹੋਵੇ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਸੀ ਜੇਕਰ ਨਹੀਂ ਦੱਸੋਗੇ ਤਾਂ ਕਾਰਵਾਈ ਲਈ ਤਿਆਰ ਰਹੋ । ਇਹ ਵੀ ਦੱਸਣ ਯੋਗ ਹੈ ਕਿ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕੋਂਟਰਇਟੈਲੀਜਂਸ ਦੇ ਅਧਿਕਾਰੀ ਬਾਜਵਾ ਤੋਂ ਪੁੱਛਗਿਛ ਕਰਨ ਲਈ ਪਹੁੰਚ ਗਏ ਸਨ। ਜਿੱਥੇ ਕਿ ਉਹਨਾਂ ਨੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਇਹ ਦਾਅਵਾ ਕੀਤਾ ਕਿ ਉਸ ਨੂੰ ਸੋਰਸ ਨੇ ਹੀ ਦੱਸਿਆ ਹੈ ਪਰ ਨਾਮ ਨਹੀਂ ਦੱਸਿਆ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਜਿਹੀ ਜਾਣਕਾਰੀ ਜੋ ਦੇਸ਼ ਦੇ ਵਿਰੁੱਧ ਹੋਵੇ ਤੇ ਦੇਸ਼ ਦੀ ਸੁਰੱਖਿਆ ਦਾ ਮਸਲਾ ਹੋਵੇ ਤਾਂ ਉਹ ਪੰਜਾਬ ਦੀਆਂ ਫੋਰਸਿਜ ਏਜੰਸੀਆਂ ਨਾਲ ਸਾਂਝਾ ਕਰਨਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼ ਹੁੰਦਾ ਹੈ ।
Get all latest content delivered to your email a few times a month.