ਤਾਜਾ ਖਬਰਾਂ
ਆਈਪੀਐਲ ਦੇ 27ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 246 ਦੌੜਾਂ ਦਾ ਟੀਚਾ ਦਿੱਤਾ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਪੰਜਾਬ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 6 ਵਿਕਟਾਂ ਗੁਆ ਕੇ 245 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 82 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਹਰਸ਼ਲ ਪਟੇਲ ਨੇ 4 ਵਿਕਟਾਂ ਲਈਆਂ।
ਆਖਰੀ ਓਵਰ 'ਚ ਮਾਰਕਸ ਸਟੋਇਨਿਸ ਨੇ ਮੁਹੰਮਦ ਸ਼ਮੀ ਖਿਲਾਫ ਲਗਾਤਾਰ 4 ਛੱਕੇ ਜੜੇ ਅਤੇ ਟੀਮ ਦੇ ਸਕੋਰ ਨੂੰ 245 ਤੱਕ ਪਹੁੰਚਾਇਆ।ਸਟੋਇਨਿਸ ਨੇ 11 ਗੇਂਦਾਂ 'ਤੇ 34 ਦੌੜਾਂ ਬਣਾਈਆਂ। ਪ੍ਰਭਸਿਮਰਨ ਸਿੰਘ ਨੇ 42 ਅਤੇ ਪ੍ਰਿਅੰਸ਼ ਆਰੀਆ ਨੇ 36 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਈਸ਼ਾਨ ਮਲਿੰਗਾ ਨੇ ਵੀ 2 ਵਿਕਟਾਂ ਹਾਸਲ ਕੀਤੀਆਂ।
Get all latest content delivered to your email a few times a month.