ਤਾਜਾ ਖਬਰਾਂ
ਲੁਧਿਆਣਾ ਸਿਹਤ ਵਿਭਾਗ ਵੱਲੋਂ ਲਗਾਤਾਰ ਨਕਲੀ ਦੁੱਧ ਪਨੀਰ ਦੇਸੀ ਘਿਓ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਡੇਅਰੀ ਐਸੋਸੀਏਸ਼ਨ ਵੱਲੋਂ ਵੀ ਲਗਾਤਾਰ ਸਿਹਤ ਵਿਭਾਗ ਨੂੰ ਨਕਲੀ ਦੁੱਧ ਪਨੀਰ ਦੇਸੀ ਘਿਓ ਵੇਚਣ ਵਾਲਿਆ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ।
ਇਸ ਲੜੀ ਤਹਿਤ ਸਿਹਤ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੱਕੜ ਬਾਜ਼ਾਰ ਜਿੱਥੇ ਕਿ ਸਸਤੀਆਂ ਮਠਿਆਈਆਂ ਅਤੇ ਦੇਸੀ ਘਿਓ ਪਨੀਰ ਮਿਲਦਾ ਹੈ ਉਥੇ ਛਾਪੇਮਾਰੀ ਕੀਤੀ ਗਈ ਜਿੱਥੇ ਕਿ ਖਸਤਾ ਹਾਲਤ ਵਿੱਚ ਪਨੀਰ ਦੇਸੀ ਘਿਓ ਅਤੇ ਮਠਿਆਈਆਂ ਮਿਲੀਆਂ ਜਿੱਥੇ ਕਿ ਸਿਹਤ ਵਿਭਾਗ ਦੀ ਫੂਡ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਸੈਂਪਲ ਭਰੇ ਗਏ। ਮੌਕੇ ਤੇ ਪਹੁੰਚੀ ਸਿਵਿਲ ਸਰਜਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਸ਼ਹਿਰ ਵਿੱਚ ਮਿਲਾਵਟ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੈਂਪਲ ਭਰੇ ਜਾ ਰਹੇ ਹਨ।
ਉਨ੍ਹਾਂ ਨੇ ਨੇ ਕਿਹਾ ਇਥੇ ਵੀ ਡੇਅਰੀ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਜਿਸ ਉਤੇ ਉਨ੍ਹਾਂ ਨੇ ਕਾਰਵਾਈ ਕੀਤੀ ਹੈ ਅਤੇ ਲੁਧਿਆਣਾ ਤੇ ਬਾਹਰ ਤੋਂ ਦੇਸੀ ਘਿਓ ਲਿਆਂਦਾ ਗਿਆ ਸੀ ਅਤੇ ਹੋਰ ਵੀ ਖਾਣ ਵਾਲਾ ਕਾਫੀ ਸਮਾਨ ਮਿਲਿਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਮੈਂਬਰਾਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਸਬਜ਼ੀ ਮੰਡੀ ਵਿੱਚ ਸਿਹਤ ਵਿਭਾਗ ਤੋਂ ਛਾਪੇਮਾਰੀ ਕਰਵਾਈ ਗਈ ਅਤੇ ਹੁਣ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਲੱਕੜ ਬਾਜ਼ਾਰ ਦੇ ਵਿੱਚ ਭਾਰੀ ਮਾਤਰਾ ਵਿੱਚ ਬਾਹਰੋਂ ਪਨੀਰ ਅਤੇ ਦੇਸੀ ਘਿਓ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
Get all latest content delivered to your email a few times a month.