ਤਾਜਾ ਖਬਰਾਂ
ਥਾਣਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਬੱਦੋਵਾਲ ਖੁਰਦ ਵਿੱਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਵੱਖ-ਵੱਖ 2 ਮਾਮਲਿਆਂ ਵਿੱਚ ਲੋੜੀਂਦੇ ਨੌਜਵਾਨ ਨੂੰ ਐਸਐਚਓ ਕਿਰਨਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਫੜਨ ਗਈ ਤਾਂ ਲੋੜੀਂਦਾ ਲੜਕਾ ਪਿੰਡ ਦੀ ਦੁਕਾਨ ਵਿੱਚ ਜਾ ਵੜਿਆ ਤਾਂ ਪੁਲਿਸ ਵੀ ਮਗਰ ਚਲੀ ਗਈ ਤਾਂ ਉੱਥੇ ਹੰਗਾਮਾ ਸ਼ੁਰੂ ਹੋ ਗਿਆ। ਪੁਲਿਸ ਅਤੇ ਪਰਿਵਾਰ ਦੀ ਆਪਸ ਵਿੱਚ ਤਿੱਖੀ ਤਕਰਾਰਬਾਜ਼ੀ ਸ਼ੁਰੂ ਹੋ ਗਈ ਅਤੇ ਬਾਅਦ ਵਿਚ ਪੁਲਿਸ ਲੜਕੇ ਨੂੰ ਗ੍ਰਿਫਤਾਰ ਕਰ ਕੇ ਆਪਣੇ ਨਾਲ ਲੈ ਗਈ।
ਗ੍ਰਿਫ਼ਤਾਰ ਕੀਤੇ ਨੌਜਵਾਨ ਦੇ ਪਰਿਵਾਰ ਮੈਂਬਰ ਜਿਨ੍ਹਾਂ ਵਿੱਚ ਲੜਕੇ ਦੀ ਮਾਂ ਕੰਵਲ, ਭੈਣ ਮੀਨਾ ਅਤੇ ਚਾਚਾ ਭਗਤ ਐਮਨੂਅਲ ਮਸੀਹ ਨੇ ਪੁਲਿਸ ਉਪਰ ਨਾਜਾਇਜ ਪਰਚਾ ਦਰਜ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦੇ ਹੋ ਕਿਹਾ ਕਿ ਉਨ੍ਹਾਂ ਦੇ ਲੜਕੇ ਉਪਰ ਪੁਲਿਸ ਵੱਲੋਂ ਨਾਜਾਇਜ ਪਰਚਾ ਦਰਜ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨੇ ਉਨ੍ਹਾਂ ਨੂੰ ਰਾਜੀਨਾਮੇ ਦਾ ਟਾਈਮ ਵੀ ਦਿੱਤਾ ਸੀ ਪਰ ਅੱਜ ਰਾਜੀਨਾਮੇ ਦੇ ਟਾਈਮ ਤੋਂ ਪਹਿਲਾਂ ਹੀ ਪੁਲਿਸ ਨੇ ਪਿੰਡ ਆ ਕੇ ਸਾਡੇ ਲੜਕੇ ਕੁਲਵਿੰਦਰ ਰੋਸ਼ੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਹੈ ਅਤੇ ਪਰਿਵਾਰ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਜਦ ਐਸਐਚਓ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੁਲਵਿੰਦਰ ਰੋਸ਼ੀ ਜੋ 2 ਵੱਖ-ਵੱਖ ਮਾਮਲਿਆਂ’ਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਰੋਸ਼ੀ ਪਿੰਡ ਆਇਆ ਹੈ ਤਾਂ ਉਸ ਜਦ ਪੁਲਿਸ ਗ੍ਰਿਫ਼ਤਾਰ ਕਰਨ ਗਈ ਤਾਂ ਉਹ ਭੱਜ ਕੇ ਦੁਕਾਨ ਵਿੱਚ ਜਾ ਲੁਕਿਆ ਅਤੇ ਜਦ ਪੁਲਿਸ ਉਸ ਨੂੰ ਫੜਨ ਲੱਗੀ ਤਾਂ ਪਰਿਵਾਰ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਅਤੇ ਬੜੀ ਜੱਦੋ-ਜਹਿਦ ਕਰਨ ਤੋਂ ਬਾਅਦ ਅਤੇ ਸੂਝਬੁਝ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Get all latest content delivered to your email a few times a month.