ਤਾਜਾ ਖਬਰਾਂ
ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨ ਪਰਮਜੀਤ ਸਿੰਘ ਅਤੇ ਅਵਤਾਰ ਸਿੰਘ ਰਾਏਪੁਰ ਚੋਪਦਾਰਾਂ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਕਣਕ ਦਾ ਝਾੜ 23 ਤੋਂ 24 ਕੁਇੰਟਲ ਚੰਗਾ ਨਿਕਲਣ ਦੀ ਆਸ ਹੈ ਅਤੇ ਕਣਕ ਦੀ ਕੁਆਲਿਟੀ ਵੀ ਚੰਗੀ ਹੋਵੇਗੀ, ਜਿਸ ਨਾਲ ਦਾਣਾ ਮੋਟਾ ਵੀ ਦਿਖ ਰਿਹਾ ਹੈ। ਮੰਡੀ ਸਕੱਤਰ ਕਮਲਦੀਪ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਕਿ ਅੱਜ ਮੰਡੀ ਦੀ ਪਹਿਲੀ ਬੋਲੀ ਸ਼ਾਮ 4 ਵਜੇ ਦੇ ਕਰੀਬ ਹੋਵੇਗੀ। ਇਸ ਮੌਕੇ ਮੰਡੀ ਪ੍ਰਬੰਧਕ ਮੰਡੀ ਸੁਪਰਵਾਈਜ਼ਰ ਦੀਪਕ ਚਾਂਦਲੇ , ਏ. ਆਰ. ਰਣਜੀਤ ਸਿੰਘ ਮੌਜੂਦ ਸਨ। ਕਣਕ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਇਹ ਕਣਕ ਸਵਾ ਸੌ ਕੁਇੰਟਲ ਦੇ ਕਰੀਬ ਹੋਵੇਗੀ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਕਣਕ ਦੀ ਹੋਰ ਆਮਦ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ।
Get all latest content delivered to your email a few times a month.