ਤਾਜਾ ਖਬਰਾਂ
ਮੋਹਾਲੀ- ਮਰਚੈਂਟ ਨੇਵੀ ਵਿੱਚ ਤਾਇਨਾਤ 21 ਸਾਲਾ ਨੌਜਵਾਨ ਬਲਰਾਜ ਸਿੰਘ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਪਰਿਵਾਰਕ ਮੈਂਬਰ ਇਸ ਨੂੰ ਖੁਦਕੁਸ਼ੀ ਨਾ ਮੰਨਦੇ ਹੋਏ ਕਤਲ ਦਾ ਸ਼ੱਕ ਜ਼ਾਹਿਰ ਕਰ ਰਹੇ ਹਨ। ਬੀਤੀ 16 ਮਾਰਚ ਨੂੰ ਬਲਰਾਜ ਦੇ ਪਿਤਾ ਨੂੰ ਸ਼ਿਪਿੰਗ ਕੰਪਨੀ ਤੋਂ ਫੋਨ ਆਇਆ ਕਿ ਉਸਦਾ ਪੁੱਤਰ ਨਹੀਂ ਰਿਹਾ ਜਿਸ ਨੂੰ ਲੈ ਕੇ ਪਰਿਵਾਰ ਵਿੱਚ ਇੱਕ ਦਮ ਗਮਗੀਨ ਮਾਹੌਲ ਬਣ ਗਿਆ।
ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਅਤੇ ਉਸਦੇ ਇੱਕ ਰਿਸ਼ਤੇਦਾਰ ਵੱਲੋਂ ਤੁਰੰਤ ਵੀਜ਼ਾ ਲੈ ਕੇ ਲੰਡਨ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤਾਂ ਸ਼ਿਪ ਵਿੱਚ ਮੌਜੂਦ ਅਫਸਰਾਂ ਉਤੇ ਸ਼ੱਕ ਜ਼ਾਹਿਰ ਕੀਤਾ। ਮ੍ਰਿਤਕ ਬਲਰਾਜ ਦੀ ਦੇਹ ਨੂੰ ਲੈ ਕੇ ਅੱਜ ਉਸ ਦੇ ਪਿਤਾ ਅਤੇ ਰਿਸ਼ਤੇਦਾਰ ਪੰਜਾਬ ਪਹੁੰਚੇ ਜਿੱਥੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਬਲਰਾਜ ਦੀ ਮ੍ਰਿਤਕ ਦੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਸ਼ਿਕਾਇਤ ਦੇ ਆਧਾਰ ਉਤੇ ਥਾਣਾ ਬਲੌਂਗੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਸ ਦਿਨ, ਉਸਨੇ ਆਪਣੇ ਪੁੱਤਰ ਨਾਲ ਵੀਡੀਓ ਕਾਲ 'ਤੇ ਗੱਲਬਾਤ ਕੀਤੀ ਅਤੇ ਉਸ ਸਮੇਂ ਉਹ ਬਿਲਕੁਲ ਠੀਕ ਲੱਗ ਰਿਹਾ ਸੀ। ਮ੍ਰਿਤਕ ਦੀ ਪਛਾਣ ਬਲਰਾਜ ਸਿੰਘ ਵਜੋਂ ਹੋਈ ਹੈ। ਜਦੋਂ ਪਰਿਵਾਰ ਲਾਸ਼ ਲੈ ਕੇ ਮੋਹਾਲੀ ਪਹੁੰਚਿਆ ਤਾਂ ਉਨ੍ਹਾਂ ਨੇ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ, ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
Get all latest content delivered to your email a few times a month.