ਤਾਜਾ ਖਬਰਾਂ
ਚੰਡੀਗੜ੍ਹ ਸ਼ਹਿਰ ਵਾਸੀਆਂ ਲਈ ਵੱਡੀ ਖ਼ਬਰ ਹੈ। ਨਗਰ ਨਿਗਮ ਅੱਜ ਤੋਂ ਪਾਣੀ ਦੀ ਬਰਬਾਦ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਨਿਗਮ ਅੱਜ ਤੋਂ ਸ਼ਹਿਰ ਵਿੱਚ ਪਾਣੀ ਬਰਬਾਦ ਕਰਨ ਵਾਲਿਆਂ ਦੇ ਚਲਾਨ ਕੱਟੇਗੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਨੇ ਇਸ ਗਰਮੀਆਂ ਦੇ ਇਸ ਸੀਜ਼ਨ ਦੌਰਾਨ ਪੀਣ ਵਾਲੇ ਪਾਣੀ ਦੀ ਸੰਭਾਲ ਲਈ ਯੋਜਨਾ ਬਣਾਈ ਹੈ, ਜਿਸ ਤਹਿਤ ਪਾਣੀ ਦੀ ਬਰਬਾਦੀ ਕਰਨ 'ਤੇ ਅੱਜ ਤੋਂ ਲਾਗੂ ਹੋ ਜਾਣਗੇ। ਨਿਯਮਾਂ ਤਹਿਤ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਲਗਾਏ ਜਾਣਗੇ।
ਨਗਰ ਨਿਗਮ ਵੱਲੋਂ ਪਾਣੀ ਸਪਲਾਈ ਦੇ ਸਮੇਂ ਦੌਰਾਨ ਲਾਅਨ ਨੂੰ ਪਾਣੀ ਦੇਣ, ਵਾਹਨਾਂ ਅਤੇ ਵਿਹੜਿਆਂ ਆਦਿ ਨੂੰ ਧੋਣ, ਓਵਰਹੈੱਡ/ਅੰਡਰਗਰਾਊਂਡ ਵਾਟਰ ਟੈਂਕਾਂ ਤੋਂ ਓਵਰਫਲੋਅ, ਵਾਟਰ ਮੀਟਰ ਚੈਂਬਰ ਤੋਂ ਲੀਕੇਜ, ਟੂਟੀਆਂ ਨਾ ਲਗਾਉਣ ਕਾਰਨ ਪਾਣੀ ਦੀ ਬਰਬਾਦੀ, ਫੈਰੂਲ ਤੋਂ ਵਾਟਰ ਮੀਟਰ ਤੱਕ ਪਾਈਪਲਾਈਨ ਵਿੱਚ ਲੀਕੇਜ, ਕੂਲਰਾਂ ਤੋਂ ਲੀਕੇਜ, ਪਾਣੀ ਸਪਲਾਈ ਲਾਈਨ ’ਤੇ ਸਿੱਧੇ ਬੂਸਟਰ ਪੰਪ ਲਗਾ ਕੇ ਪਾਣੀ ਦੀ ਵਰਤੋਂ ਕਰਨਾ ਜਾਂ ਕਿਸੇ ਹੋਰ ਕਾਰਨ ਕਰਕੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.