ਤਾਜਾ ਖਬਰਾਂ
ਅੰਮ੍ਰਿਤਸਰ ਅੱਜ ਮੁਹਾਲੀ ਦੇ ਨੇੜੇ ਪਿੰਡ ਲਾਲੜੂ ਤੋਂ ਸਾਈਕਲ ਤੇ ਸਵਾਰ ਹੋ ਕੇ ਪਿਓ ਧੀ ਅੱਠ ਦਿਨ ਦੀ ਯਾਤਰਾ ਕਰ 250 ਕਿਲੋਮੀਟਰ ਦਾ ਸਫਰ ਤੈਅ ਕਰ ਅੱਜ ਪੁੱਜੇ ਗੁਰੂ ਨਗਰੀ ਅੰਮ੍ਰਿਤਸਰ। ਇਸ ਮੌਕੇ ਇਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਲਾਲੜੂ ਤੋਂ ਆਏ ਸਾਈਕਲ ਸਵਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਦਾ ਪਿੰਡ ਹੰਸਾਲਾ ਹੈ ਲਾਲੜੂ ਮੰਡੀ ਕੋਲ ਅਸੀਂ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਗੁਰੂ ਘਰ ਅੰਮ੍ਰਿਤਸਰ ਸੱਚਖੰਡ ਸ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਹਾਂ ਉਹਨਾਂ ਕਿਹਾ ਕਿ ਸਾਨੂੰ ਇਸ ਸਾਈਕਲ ਯਾਤਰਾ ਵਿੱਚ ਅੱਠ ਦਿਨ ਦਾ ਸਮਾਂ ਲੱਗਾ ਇਸ ਮੌਕੇ ਵਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਾਫੀ ਸਮੇਂ ਦਾ ਸੁਪਨਾ ਸੀ ਕਿ ਉਹ ਸਾਈਕਲ ਤੇ ਸਵਾਰ ਹੋ ਕੇ ਯਾਤਰਾ ਕਰਨ ਤੇ ਗੁਰੂ ਨਗਰੀ ਵਿੱਚ ਗੁਰੂ ਘਰ ਮੱਥਾ ਟੇਕ ਕੇ ਆਣ ਸੋ ਅੱਜ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ ਤੇ ਉਹਨਾਂ ਦੇ ਨਾਲ ਉਹਨਾਂ ਦੀ ਧੀ ਜੈਸਮੀਨ ਵੀ ਸਾਈਕਲ ਤੇ ਸਵਾਰ ਹੋ ਕੇ ਆਈ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਧੀ ਨੇ ਵਿ ਉਨ੍ਹਾ ਦੇ ਨਾਲ਼ ਆਉਣ ਦੀ ਜ਼ਿੱਦ ਕੀਤੀ ਕਿ ਮੈਂ ਵੀ ਆਪਣੇ ਪਿਤਾ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਗੁਰੂ ਘਰ ਮੱਥਾ ਟੇਕਣ ਦੇ ਲਈ ਜਾਣਾ ਹੈ , ਉਹਨਾਂ ਦੱਸਿਆ ਕਿ ਅਸੀਂ ਅੱਠ ਦਿਨ ਦਾ ਸਫਰ ਜਿਹੜਾ ਤੈਅ ਕੀਤਾ ਹੈ ਕਿ ਰਸਤੇ ਵਿੱਚ ਗੁਰਦੁਆਰਿਆਂ ਵਿੱਚ ਆਪਣਾ ਠਹਿਰਾਵ ਕੀਤਾ ਸੀ। ਉਨ੍ਹਾ ਕਿਹਾ ਕਿ ਰਸਤੇ ਵਿਚ ਕਈ ਪ੍ਰੇਸ਼ਾਨੀਆਂ ਵੀ ਆਈਆ ਪਰ ਹਿੰਮਤ ਨਹੀਂ ਹਾਰੀ। ਉਨ੍ਹਾ ਕਿਹਾ ਧੀ ਜੈਸਮੀਨ ਨੂੰ ਦਸ ਦਿਨ ਛੁੱਟੀਆਂ ਸਨ ਤੇ ਜੈਸਮੀਨ ਨੇ ਕਿਹਾ ਕਿ ਪਾਪਾ ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਉਹ ਵੀ ਅੱਜ ਮੇਰੇ ਨਾਲ ਸਾਈਕਲ ਤੇ ਯਾਤਰਾ ਕਰਕੇ ਗੁਰੂ ਘਰ ਪੁੱਚੀ ਹੈ। ਉਹਨਾਂ ਕਿਹਾ ਕਿ ਸਾਡਾ ਮਕਸਦ ਹੈ ਪੰਜਾਬ ਦੇ ਲਈ ਕੁਝ ਅਲੱਗ ਕਰਨ ਦਾ ਇਸ ਕਰਕੇ ਅਸੀਂ ਪਿਓ ਦੀ ਸਾਈਕਲ ਤੇ ਸਵਾਰ ਹੋ ਕੇ ਅੱਜ ਗੁਰੂ ਘਰ ਪੁੱਜੇ ਹਾਂ ਮੇਰੇ ਮਾਤਾ ਪਿਤਾ ਵੀ ਮੇਰੇ ਨਾਲ ਆਏ ਹਨ। ਉਹਨਾਂ ਕਿਹਾ ਕਿ ਸਾਡਾ ਅਗਲਾ ਮਕਸਦ ਹੈ ਕਿ ਅਸੀਂ ਹਜੂਰ ਸਾਹਿਬ ਦੀ ਸਾਈਕਲ ਯਾਤਰਾ ਕਰੀਏ ਨਵੰਬਰ ਦਿਸੰਬਰ ਵਿੱਚ ਅਸੀਂ ਸਰਦੀ ਦੇ ਮੌਸਮ ਵਿੱਚ ਸਾਈਕਲ ਯਾਤਰਾ ਕਰਾਂਗੇ।ਪਰ ਉਸ ਵਿੱਚ ਅਸੀਂ ਮੈਂ ਮੇਰੀ ਧੀ ਜੈਸਮੀਨ ਤੇ ਮੇਰੀ ਪਤਨੀ ਵੀ ਨਾਲ ਹੋਵੇਗੀ ਜੋ ਕਿ ਸਾਈਕਲ ਤੇ ਸਵਾਰ ਹੋ ਕੇ ਅਸੀਂ ਯਾਤਰਾ ਕਰਾਂਗੇ ।
ਇਸ ਮੌਕੇ ਸੱਤ ਸਾਲ ਦੀ ਧੀ ਜੈਸਮੀਨ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਈ ਹੈ ਉਹਨੇ ਕਿਹਾ ਕਿ ਉਸਦੇ ਦਿਲੀ ਇੱਛਾ ਹੈ ਕਿ ਉਹ ਸਾਈਕਲ ਤੇ ਪੂਰੇ ਵਰਲਡ ਦੀ ਯਾਤਰਾ ਕਰੇ।
Get all latest content delivered to your email a few times a month.