ਤਾਜਾ ਖਬਰਾਂ
ਮਾਨਸਾ, 4 ਅਪ੍ਰੈਲ 2025 ( ਸੰਜੀਵ ਜਿੰਦਲ ) : ਪੁਲਿਸ ਪੈਨਸ਼ਨਰਜ ਜਿਲ੍ਹਾਇਕਾਈ ਮਾਨਸਾ ਨੇ ਅੱਜ ਮਹੀਨਾਵਾਰ ਮੀਟਿੰਗ ਕੀਤੀ । ਪਿਛਲੇ ਮਹੀਨੇ ਦੌਰਾਨ ਸਵਰਗਵਾਸ ਹੋਏ ਪੈਨਸ਼ਨਰ ਰਾਮ ਪ੍ਰਕਾਸ਼ ਭੰਮੇ ਵਾਲਾ ਅਤੇ ਸ਼੍ਰੀ ਗੁਰਦੀਪ ਸਿੰਘ ਦਿਆਲਪੁਰਾ ਸਬੰਧੀ ਦੁੱਖ ਪ੍ਰਗਟ ਕਰਦੇ ਹੋਏ 2 ਮਿੰਟ ਦਾ ਮੋਨ ਧਾਰ ਕੇ ਇਸ ਵਿੱਛੜ ਚੁੱਕੇ ਸਾਥੀਆਂ ਨੂੰ ਸਰਧਾਂਜਲੀ ਦਿੱਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸਭਾ ਵਿੱਚ ਨਵੇੰ ਆਏ 4 ਪੈਨਸ਼ਨਰਾਂ ਜਗਦੇਵ ਸਿੰਘ ਨੰਗਲਾ, ਵਕੀਲ ਚੰਦ ਭੀਖੀ, ਮੋਹਨ ਸਿੰਘ ਮਾਨਸਾ, ਬੱਗਾ ਸਿੰਘ ਆਹਲੂਪੁਰ ਹਾਲ ਮਾਨਸਾ ਦਾ ਸਵਾਗਤ ਕੀਤਾ ਗਿਆ। ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਸੰਸਥਾਂ ਦਾ ਸਵਿਧਾਨ-2012 ਵਿੱਚ ਹੋਈਆ ਲੋੜੀਂਦੀਆਂ ਸੋਧਾਂ ਸਬੰਧੀ ਸਾਰੇ ਪੈਨਸ਼ਨਰਾ ਨੂੰ ਵਿਸਥਾਰ ਨਾਲ ਸਮਝਾਇਆ ਗਿਆ। ਪ੍ਰਧਾਨ ਵੱਲੋਂ ਮਿਤੀ 31-12-2015 ਤੋਂ ਪਹਿਲਾ ਰਿਟਾਇਰਮੈਂਟ ਗਏ ਸਾਥੀਆ ਨੂੰ ਪੈਡਿੰਗ ਏਰੀਅਰ ਦੇ ਸਬੰਧਤ ਕਾਗਜਾਤ ਆਪਣੇ ਪੈਨਸ਼ਨਰ ਦਫਤਰ ਵਿੱਚ ਤੁਰੰਤ ਦੇਣ ਬਾਰੇ ਕਿਹਾ ਗਿਆ ਤਾ ਜੋ ਉਹ ਖਜਾਨਾ ਦਫਤਰ ਵਿੱਚ ਸਮੇਂਸਿਰ ਜਮਾ ਕਰਵਾ ਕੇ ਏਰੀਅਰ ਡਰਾਅ ਕਰਵਾ ਸਕਣ। ਮਿਤੀ 1-1-2016 ਤੋਂ ਬਾਅਦ ਰਿਟਾਇਰਮੈਂਟ ਹੋਏ ਸਾਥੀਆ ਦਾ ਏਰੀਅਰ ਜਿਲਾ ਪੁਲਿਸ ਦਫਤਰ ਵੱਲੋੰ ਪਾ ਦਿੱਤਾ ਜਾਵੇਗਾ।
ਪ੍ਰਧਾਨ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕੋਈ ਪੈਨਸ਼ਨਰ ਸਾਥੀ ਅਚਨਚੇਤ ਬਿਮਾਰ ਹੋ ਜਾਂਦਾ ਹੈ ਜਾਂ ਫਿਰ ਉਸਦੀ ਮੌਤ ਹੋ ਜਾਂਦੀ ਹੈ ਤਾਂ ਵੱਧ ਤੋਂ ਵੱਧ ਸਾਥੀਆ ਨੂੰ ਉਸਨੂੰ ਜਾਂ ਉਸ ਦੇ ਪਰਿਵਾਰ ਨੂੰ ਮਿਲ ਕੇ ਹੌਸਲਾ ਦੇਣਾ ਚਾਹੀਦਾ ਹੈ। ਕਿਸੇ ਸਾਥੀ ਦੀ ਮੌਤ ਤੇ ਸੋਗ ਸਲਾਮੀ ਦੇਣ ਲਈ ਜਿਲਾ ਪੁਲਿਸ ਅਫਸਰਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਕਮਾਈ 450 ਦਿਨਾਂ ਦੀ ਛੁੱਟੀ ਦੀ ਅਦਾਇਗੀ ਵਾਲਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਵਾਪਸ ਲੈ ਲਿਆ ਗਿਆ ਹੈ, ਸਰਕਾਰ ਵੱਲੋਂ ਦੁਬਾਰਾ ਜਾਰੀ ਕਰਨ ਤੇ ਆਪ ਸਭ ਨੂੰ ਦੱਸਿਆ ਜਾਵੇਗਾ।
ਇਸ ਤੋਂ ਇਲਾਵਾ ਬੂਟਾ ਸਿੰਘ, ਜਗਜੀਤ ਸਿੰਘ ਨੰਗਲ ਕਲਾਂ, ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਨੇ ਪੈਨਸ਼ਨਰਜ ਦੀਆ ਹੱਕੀ ਮੰਗਾਂ, ਪੇਸ਼ ਆ ਰਹੀਆ ਸਮੱਸਿਆਵਾ ਅਤੇ ਹੋਰ ਸਬੰਧਤ ਮਸਲਿਆ ਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ।
ਅਖੀਰ ਵਿੱਚ ਸੁਖਦੇਵ ਸਿੰਘ ਕੁੱਤੀਵਾਲ, ਦਰਸ਼ਨ ਸਿੰਘ ਬੁਢਲਾਡਾ, ਗੁਰਤੇਜ ਸਿੰਘ ਪਿੱਪਲੀਆ, ਬਿੱਕਰ ਸਿੰਘ ਖਿਆਲਾ, ਪ੍ਰੀਤਮ ਸਿੰਘ, ਗੁਰਜੰਟ ਸਿੰਘ ਫੱਤਾਮਾਲੋਕਾ, ਗੁਰਸੇਵਕ ਸਿੰਘ ਡਰਾਈਵਰ, ਮਲਕੀਤ ਸਿੰਘ ਮੂਸਾ, ਗੁਰਪਿਆਰ ਸਿੰਘ, ਬਲਵੰਤ ਸਿੰਘ ਨੰਦਗੜ੍ਹ ਅਤੇ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।
Get all latest content delivered to your email a few times a month.