ਤਾਜਾ ਖਬਰਾਂ
ਮਾਲੇਰਕੋਟਲਾ 2 ਅਪ੍ਰੈਲ(ਭੁਪਿੰਦਰ ਗਿੱਲ) -ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਦੀ ਅਗਵਾਈ ਹੇਠ ਸਹਾਇਕ ਸਿਵਲ ਸਰਜਨ ਡਾ. ਸਜ਼ੀਲ਼ਾ ਖਾਨ ਅਤੇ ਜਿਲ੍ਹਾ ਟੀ.ਬੀ ਕੰਟਰੋਲ ਅਫ਼ਸਰ ਡਾ. ਮੁਨੀਰ ਮੁਹੰਮਦ ਵੱਲੋਂ ਸਿਵਲ ਸਰਜਨ ਦਫਤਰ ਮਾਲੇਰਕੋਟਲਾ ਵਿਖ਼ੇ ਟੀ. ਬੀ ਕੰਟਰੋਲ ਪ੍ਰੋਗਰਾਮ ਸੰਬੰਧੀ ਮੀਟਿੰਗ ਕੀਤੀ ਗਈ
ਜਿਲ੍ਹਾ ਟੀ ਬੀ ਅਫ਼ਸਰ ਡਾ. ਮੁਨੀਰ ਮੁਹੰਮਦ ਨੇ ਦੱਸਿਆ ਕੇ ਜਿਲ੍ਹਾ ਮਾਲੇਰਕੋਟਲਾ ਵੱਲੋਂ ਇਸ ਮਹੀਨੇ ਟੀ. ਬੀ ਦੀ ਜਾਂਚ ਦਾ ਕੰਮ ਸਰਕਾਰ ਵੱਲੋਂ ਦਿੱਤੇ ਟੀਚਿਆ ਅਨੁਸਾਰ ਸੌਅ ਫੀਸਦੀ ਤੋਂ ਵੱਧ ਕੀਤਾ ਗਿਆ ਹੈ ਜਿਸਦਾ ਸੇਹਰਾ ਜਿਲ੍ਹੇ ਵਿੱਚ ਟੀ. ਬੀ ਪ੍ਰੋਗਰਾਮ ਲਈ ਕੰਮ ਕਰਦੀ ਸਾਰੀ ਟੀਮ ਨੂੰ ਜਾਂਦਾ ਹੈ ਅਤੇ ਪਿਛਲੇ ਕੁਆਟਰ ਵਿੱਚ ਜਿਲ੍ਹਾ ਸੂਬੇ ਵਿੱਚੋਂ ਮੋਹਰੀ ਰਿਹਾ ਹੈ ਜਿਸ ਕਰਕੇ ਜਿਲ੍ਹੇ ਦੀ ਟੀਮ ਨੂੰ ਸਿਵਲ ਸਰਜਨ ਵੱਲੋਂ ਪ੍ਰਸ਼ੰਸਾਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਟੀ.ਬੀ.ਜਾਂਚ ਕੇਂਦਰ . ਐਚ. ਸੀ ਪੰਜਗਰਾਈਆਂ, ਸਿਵਲ ਹਸਪਤਾਲ ਮਾਲੇਰਕੋਟਲਾ, ਸੀ. ਐਚ. ਸੀ ਅਹਿਮਦਗੜ੍ਹ, ਸੀ. ਐਚ. ਸੀ ਅਮਰਗੜ੍ਹ ਅਤੇ ਹਜਰਤ ਹਲੀਮਾ ਹਸਪਤਾਲ ਮਾਲੇਰਕੋਟਲਾ ਵਿਖੇ ਇਸ ਬੀਮਾਰੀ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ
ਸਹਾਇਕ ਸਿਵਲ ਸਰਜਨ ਡਾ. ਸਜੀਲ਼ਾ ਖਾਨ ਨੇ ਕਿਹਾ ਕੇ ਸਰਕਾਰ ਵੱਲੋਂ ਟੀ ਬੀ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਜਿਹਨਾਂ ਵੀ ਮਰੀਜਾਂ ਨੂੰ ਦੋ ਹਫਤੇਆਂ ਤੋਂ ਵੱਧ ਖਾਂਸੀ ਹੈ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਰਾਹੀਂ ਬਲਗਮ ਦੀ ਜਾਂਚ ਜਰੂਰ ਕਰਾਉਣ ਉਹਨਾਂ ਦੱਸਿਆ ਕੇ ਟੀ. ਬੀ ਦੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਇਸਦਾ ਇਲਾਜ ਹੈ ਅਤੇ ਦਵਾਈ ਖਾਣ ਨਾਲ ਮਰੀਜ ਬਿਲਕੁਲ ਤੰਦਰੁਸਤ ਹੋ ਸਕਦਾ ਹੈ।
ਇਸ ਮੌਕੇ ਏ. ਸੀ ਐਸ ਡਾ. ਸਜ਼ੀਲ਼ਾ ਖਾਨ,ਜਿਲ੍ਹਾ ਟੀ. ਬੀ ਅਫ਼ਸਰ ਡਾ. ਮੁਨੀਰ ਮੁਹੰਮਦ,ਬੀ ਈ ਈ ਰਣਵੀਰ ਸਿੰਘ ਢੰਡੇ,ਬਲਾਕ ਪੰਜਗਰਾਈਆਂ ਦੇ ਟੀ. ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ, ਐਸ. ਟੀ. ਐਸ ਕੁਲਦੀਪ ਸਿੰਘ, ਅਮਰਜੀਤ ਕੌਰ ਐਲ. ਟੀ,ਐਲ. ਟੀ ਪ੍ਰਵੀਨ ਖਾਤੂੰਨ, ਐਲ. ਟੀ ਹਰਜੀਤ ਕੌਰ, ਰਜਨੀ ਐਲ. ਟੀ,ਅਤੇ ਐਲ. ਟੀ ਮੁਹੰਮਦ ਸਿਰਾਜ ਵੀ ਹਾਜ਼ਰ ਸਨ ।
Get all latest content delivered to your email a few times a month.