ਤਾਜਾ ਖਬਰਾਂ
ਮਾਲੇਰਕੋਟਲਾ, 01 ਅਪਰੈਲ(ਭੁਪਿੰਦਰ ਗਿੱਲ) -ਅੱਜ ਸਰਕਾਰੀ ਪਾ੍ਇਮਰੀ ਸ ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਸੈਸ਼ਨ ਦੀ ਸੁ਼ਰੂਆਤ ਨੂੰ ਮੁੱਖ ਰੱਖਦੇ ਹੋਏ ਸੀ੍ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਜਿਸ ਵਿਚ ਵਿਸੇ਼ਸ ਤੌਰ ਤੇ ਬੀ ਪੀ ਈ ਓ ਸਾਹਿਬ ਸ ਸੋਹਨ ਸਿੰਘ ਜੀ, ਡੀ ਆਰ ਸੀ ਮੁਹੰਮਦ ਸ਼ਫੀਕ , ਬੀ ਆਰ ਸੀ ਮੁਹੰਮਦ ਨਿਮਾਜ ਅਲੀ ਜੀ,ਸੀ ਐਚ ਟੀ ਸ ਅਰਵਿੰਦਰ ਸਿੰਘ ਜੀ,ਐਸ ਐਮ ਸੀ ਚੇਅਰਪਰਸਨ ਸੁਲਤਾਨਾ ਬੇਗਮ, ਐਸ ਐਮ ਸੀ ਮੈਂਬਰਜ , ਸੰਤੋਖ ਸਿੰਘ ਪ੍ਧਾਨ,ਸਰਪੰਚ ਮੈਡਮ ਪਰਮਜੀਤ ਕੌਰ ,ਸਮੁੱਚੀ ਪੰਚਾਇਤ,ਪਿ੍ ਮੈਡਮ ਰਵਿੰਦਰ ਕੌਰ ਜੀ ਅਤੇ ਸ ਸ ਸ ਦਸੌਂਧਾ ਸਿੰਘ ਵਾਲਾ ਦਾ ਸਮੂਹ ਸਟਾਫ਼, ਸੁਰਜੀਤ ਸਿੰਘ, ਸ ਬੇਅੰਤ ਸਿੰਘ ,ਸ ਚਮਕੌਰ ਸਿੰਘ, ਸ ਨਗਿੰਦਰ ਸਿੰਘ ,ਸੁਖਲਾਲ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਵਿਸੇ਼ਸ਼ ਤੌਰ ਤੇ ਸ਼ਿਰਕਤ ਕੀਤੀ। ਸਮੂਹ ਸਟਾਫ ਵੱਲੋਂ ਆਏ ਸੱਜਣਾ ਦਾ ਧੰਨਵਾਦ ਕੀਤਾ ਗਿਆ। ਸ ਬੇਅੰਤ ਸਿੰਘ ਸੇਖੋਂ ਦਸੌਧਾ ਸਿੰਘ ਵਾਲਾ ਅਤੇ ਮੈਡਮ ਪਰਵੀਨ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਜਲਵਾਣਾ ਵੱਲੋਂ ਸਕੂਲ ਨੂੰ 1100-1100 ਰੁਪਏ ਦੀ ਸਹਾਇਤਾ ਦਿੱਤੀ ਗਈ ਸਮੂਹ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ।
Get all latest content delivered to your email a few times a month.