ਤਾਜਾ ਖਬਰਾਂ
ਕਰੋਨਾ ਵਾਇਰਸ ਦੇ ਦੌਰਾਨ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਵੇਰਕਾ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਅਤੇ ਪਰਿਵਾਰ ਵੱਲੋਂ ਲਗਾਤਾਰ ਹੀ ਪੰਜ ਸਾਲ ਤੋਂ ਉਸੇ ਜਗ੍ਹਾ ਤੇ ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ ਉਥੇ ਇਸ ਲੜੀ ਦੇ ਤਹਿਤ ਇਸ ਵਾਰ ਵੀ ਪਰਿਵਾਰ ਵੱਲੋਂ ਪੰਜਵਾਂ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਉਥੇ ਪਰਿਵਾਰ ਵੱਲੋਂ ਜਿੱਥੇ ਇਹ ਖੁਸ਼ੀ ਜਤਾਈ ਜਾ ਰਹੀ ਹੈ ਕਿ ਸਥਾਨਨੇ ਲੋਕ ਉਹਨਾਂ ਦਾ ਸਾਥ ਦੇ ਰਹੇ ਹਨ ਉਥੇ ਹੀ ਵੱਡੇ ਰਾਜਨੀਤਿਕ ਲੀਡਰਾਂ ਉੱਤੇ ਉਹਨਾਂ ਵੱਲੋਂ ਰੋਸ ਵੀ ਦਿਖਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਪਿਤਾ ਨੂੰ ਮਿਲਣ ਵਾਲਾ ਮਾਨ ਸਨਮਾਨ ਨੂੰ ਲੈ ਕੇ ਚਿੰਤਾ ਵੀ ਜਤਾਈ ਜਾ ਰਹੀ ਹੈ ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਪੰਜ ਸਾਲ ਤੋਂ ਉਹਨਾਂ ਦੇ ਪਿਤਾ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਨਹੀਂ ਲਗਾਈ ਗਈ ।
ਜੂਨ 1984 ਵਿੱਚ ਜਦੋਂ ਕੇਂਦਰ ਸਰਕਾਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਉਸ ਵੇਲੇ ਭਾਈ ਨਿਰਮਲ ਸਿੰਘ ਖਾਲਸਾ ਪਦਮ ਸ਼੍ਰੀ ਉਹਨਾਂ ਵੱਲੋਂ ਕੀਰਤਨ ਤੇ ਆਪਣੀ ਸੇਵਾ ਨਿਭਾਈ ਜਾ ਰਹੀ ਸੀ ਅਤੇ ਉਹਨਾਂ ਵੱਲੋਂ ਨਿਰੰਤਰ ਹੀ ਇਹ ਸੇਵਾ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਸ਼੍ਰੀ ਨਾਲ ਨਿਵਾਜਿਆ ਗਿਆ ਸੀ ਅਤੇ ਭਾਈ ਨਿਰਮਲ ਸਿੰਘ ਖਾਲਸਾ 36 ਰਾਗਾਂ ਦੇ ਗੁਣ ਸਨ ਉਥੇ ਹੀ ਕਰੋਨਾ ਵਾਇਰਸ ਦੇ ਦੌਰਾਨ ਅਚਾਨਕ ਭਾਈ ਨਿਰਮਲ ਸਿੰਘ ਖਾਲਸਾ ਜੀ ਮੌਤ ਹੋਣ ਤੋਂ ਬਾਅਦ ਸਾਰੇ ਦੇਸ਼ ਵਿੱਚ ਦੁੱਖ ਦਾ ਮਾਹੌਲ ਪੈਦਾ ਹੋਇਆ ਸੀ ਅਤੇ ਵੇਰਕੇ ਦੇ ਨਿਵਾਸੀਆਂ ਵੱਲੋਂ ਵੇਰਕਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਸੀ ਅਤੇ ਇਹ ਖਬਰ ਸੁਣਨ ਤੋਂ ਬਾਅਦ ਸਿੰਘਾਂ ਵੱਲੋਂ ਵੇਰਕਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੀਰਤਨ ਕਰਨ ਤੋਂ ਬਾਈਕਾਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੇਰਕਾ ਤੇ ਨਜ਼ਦੀਕ ਹੀ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਜਮੀਨ ਦੇ ਕੇ ਉਹਨਾਂ ਦਾ ਅੰਤਿਮ ਸਸਕਾਰ ਕਰਨ ਲਈ ਕਿਹਾ ਗਿਆ ਲੇਕਿਨ ਇਸ ਗੱਲ ਨੂੰ ਕਰੀਬ ਪੰਜ ਸਾਲ ਹੋ ਚੁੱਕੇ ਹਨ ਅਤੇ ਪਰਿਵਾਰ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਅਤੇ ਵੇਰਕਾ ਦੇ ਜੋ ਉਸ ਵੇਲੇ ਦੇ ਮੈਂਬਰ ਸਨ ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦ ਬਣਾਉਣ ਵਾਸਤੇ ਕਿਹਾ ਜਾ ਰਿਹਾ ਹੈ ਉੱਥੇ ਹੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਪੁੱਤਰ ਅਮਤਵੇਸ਼ਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਸਾਲਾਂ ਤੋਂ ਉਹਨਾਂ ਵੱਲੋਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਜਿਸ ਜਗ੍ਹਾ ਤੇ ਉਹਨਾਂ ਪਿਤਾ ਦਾ ਅੰਤਿਮ ਸੰਸਕਾਰ ਹੋਇਆ ਸੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਸਾਰੇ ਸਿੱਖ ਸ਼ਖਸ਼ੀਅਤਾਂ ਪਹੁੰਚ ਰਹੀਆਂ ਹਨ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਅਤੇ ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਪਿਤਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ ਹੈ। ਜਿਸ ਨਾਲ ਉਹਨਾਂ ਨੂੰ ਕਾਫੀ ਦੁੱਖ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਉਹਨਾਂ ਦੇ ਪਿਤਾ ਦਾ ਸੁਭਾਵ ਸੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹਨਾਂ ਦਾ ਬੰਨ ਦਾ ਮਾਨ ਸਤਿਕਾਰ ਦਿੱਤਾ ਜਾਵੇ। ਲੇਕਿਨ ਉਹਨਾਂ ਨੂੰ ਬਹਤ ਅਫਸੋਸ ਹੈ ਕਿ ਨਾ ਤਾਂ ਪੰਜਾਬ ਦੀਆਂ ਸਰਕਾਰਾਂ ਨੇ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਬੰਨਦਾ ਹੋਇਆ ਮਾਨ ਸਤਿਕਾਰ ਦਿੱਤਾ ਗਿਆ ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਸ ਜਗ੍ਹਾ ਤੇ ਉਹਨਾਂ ਦੇ ਪਿਤਾ ਦਾ ਅੰਤਿਮ ਸਸਕਾਰ ਹੋਇਆ ਹੈ ਉਸ ਜਗਹਾ ਤੇ ਇੱਕ ਸੁੰਦਰ ਅਕੈਡਮੀ ਬਣੇ ਤਾਂ ਜੋ ਕਿ ਉਹਨਾਂ ਦੇ ਪਿਤਾ ਵਰਗੇ ਕਈ ਹੋਰ ਨਿਰਮਲ ਸਿੰਘ ਖਾਲਸਾ ਬਣ ਸਕਣ ਉਥੇ ਹੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਸੁਣ ਕੇ ਕੀਰਤਨੀ ਬਣੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਕੀਰਤਨੀ ਨੇ ਵੀ ਇਥੇ ਗਹਿਰਾ ਦੁੱਖ ਜਤਾਇਆ ਅਤੇ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਉਹ ਸ਼ਖਸੀਅਤ ਸਨ ਜਿਨਾਂ ਨੂੰ ਸੁਣਨ ਵਾਸਤੇ ਵੱਡੇ ਵੱਡੇ ਰਾਗੀ ਆਪਣਾ ਸਮਾਂ ਕੱਢਦੇ ਸਨ ਲੇਕਿਨ ਨਾ ਤਾਂ ਪੰਜਾਬ ਦੀ ਸਰਕਾਰ ਨੇ ਅਦਨਾ ਹੀ ਸ਼੍ਰੋਮਣੀ ਕਮੇਟੀ ਨੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਉਹਨਾਂ ਦਾ ਮੰਨਦਾ ਹੋਇਆ ਮਾਨ ਸਤਿਕਾਰ ਦਿਵਾਇਆ ਹੈ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਈ ਨਿਰਮਲ ਸਿੰਘ ਖਾਲਸਾ ਦਾ ਬੰਦ ਹੈ ਮਾਨ ਸਤਿਕਾਰ ਔਰ ਉਹਨਾਂ ਨੂੰ ਦਿੱਤਾ ਜਾਵੇ ਅਤੇ ਜਿਸ ਜਗ੍ਹਾ ਤੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਉਸ ਜਗ੍ਹਾ ਤੇ ਸੁੰਦਰ ਅਕੈਡਮੀ ਬਣ ਸਕੇ ਤਾਂ ਜੋ ਕਿ ਭਾਈ ਨਿਰਮਲ ਸਿੰਘ ਖਾਲਸਾ ਵਰਗੇ ਕਈ ਹੋਰ ਕੀਰਤਨੀਏ ਪੈਦਾ ਹੋਣ ਜੋ ਕਿ ਆਪਣੀ ਕੌਮ ਲਈ ਵੱਧ ਚੜ ਕੇ ਹਿੱਸਾ ਪਾਉਣ ।
ਇੱਥੇ ਦੱਸਣ ਯੋਗ ਹੈ ਕੀ ਜਦੋਂ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਉਸ ਵੇਲੇ ਕਰੋਨਾ ਵਾਇਰਸ ਪੂਰੀ ਪੀਕ ਤੇ ਸੀ ਅਤੇ ਵੇਰਕਾ ਦੇ ਲੋਕਾਂ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਆਪਣੇ ਇਲਾਕੇ ਦੇ ਵਿੱਚ ਪੈਣ ਵਾਲੇ ਸ਼ਮਸ਼ਾਨ ਘਾਟ ਦੇ ਵਿੱਚ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਹੁਤ ਸਾਰਾ ਵਿਰੋਧ ਵੇਰਕਾ ਦੇ ਲੋਕਾਂ ਨੂੰ ਵੇਖਣਾ ਪਿਆ ਅਤੇ ਗਰੀਬਤ ਇਥੋਂ ਤੱਕ ਰਹੀ ਕਿ ਹਜੂਰੀ ਰਾਗੀਆਂ ਵੱਲੋਂ ਦੇ ਨਾਲ ਨਾਲ ਬਾਕੀ ਸਾਰੇ ਰਾਗੀਆਂ ਵੱਲੋਂ ਵੀ ਵੇਰਕਾ ਦੇ ਵਿੱਚ ਕੀਰਤਨ ਕਰਨ ਤੋਂ ਬਣਾ ਕੀਤਾ ਗਿਆ ਸੀ ਇਸ ਤੋਂ ਬਾਅਦ ਵੇਰਕਾ ਦੇ ਵਿੱਚ ਹੀ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਇੱਕ ਮਤਾ ਪਾ ਕੇ ਕੀਤਾ ਗਿਆ ਅਤੇ ਨੌ ਕਨਾਲਾ ਜਗ੍ਹਾ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਵਾਲੀ ਜਗਹਾ ਤੇ ਹੈਗੇ ਲੇਕਿਨ ਪਰਿਵਾਰ ਵੱਲੋਂ ਪੰਜ ਸਾਲਾਂ ਤੋਂ ਲਗਾਤਾਰ ਹੀ ਉਸ ਜਗ੍ਹਾ ਨਾ ਤੇ ਅਕੈਡਮੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਸਰਕਾਰ ਵੱਲੋਂ ਵੀ ਅੜੀਆ ਰਵਈਆ ਅਪਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਆ ਇਸ ਜਗ੍ਹਾ ਤੇ ਅਕੈਡਮੀ ਬਣੇ ਤਾਂ ਜੋ ਕਿ ਭਾਈ ਨਿਰਮਲ ਸਿੰਘ ਖਾਲਸਾ ਵਰਗੇ ਹੋਰ ਵੀ ਰਾਗੀ ਪੈਦਾ ਹੋਣ ਅਤੇ ਸਿੱਖ ਕੌਮ ਦਾ ਪ੍ਰਚਾਰ ਕਰਨ।
Get all latest content delivered to your email a few times a month.